ਲੰਡਨ—ਗ੍ਰੈਂਡ ਸਲੈਮ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਰਿਕਾਰਡ ਚੌਥੀ ਵਾਰ 'ਸਾਲ ਦੀ ਸਰਵਸ੍ਰੇਸ਼ਠ ਖੇਡ ਸ਼ਖ਼ਸੀਅਤ' ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ।
36 ਸਾਲਾ ਫੈਡਰਰ ਨੇ ਇਸ ਸਾਲ ਕਮਾਲ ਦੀ ਫਾਰਮ ਦਿਖਾਈ ਤੇ ਦੋ ਹੋਰ ਗ੍ਰੈਂਡ ਸਲੈਮ ਆਪਣੇ ਨਾਂ ਕੀਤੇ। ਗੋਡੇ ਦੀ ਸੱਟ ਕਾਰਨ ਛੇ ਮਹੀਨਿਆਂ ਤਕ ਕੋਰਟ 'ਚੋਂ ਬਾਹਰ ਰਹੇ ਸਵਿਸ ਮਾਸਟਰ ਨੇ ਆਸਟ੍ਰੇਲੀਅਨ ਓਪਨ ਜਿੱਤਣ ਤੋਂ ਬਾਅਦ ਰਿਕਾਰਡ 8ਵੀਂ ਵਾਰ ਵਿੰਬਲਡਨ ਖਿਤਾਬ ਆਪਣੇ ਨਾਂ ਕੀਤਾ ਤੇ ਇਸ ਸੈਸ਼ਨ 'ਚ ਉਸ ਦਾ ਰਿਕਾਰਡ 52-5 ਦਾ ਰਿਹਾ। ਉਹ ਇਸ ਸਾਲ ਵਿਸ਼ਵ ਰੈਂਕਿੰਗ 'ਚ ਦੂਜੇ ਨੰਬਰ 'ਤੇ ਵੀ ਪਹੁੰਚਿਆ।
ਫੈਡਰਰ ਨੇ ਰਿਕਾਰਡ ਚੌਥੀ ਵਾਰ ਇਹ ਸਨਮਾਨ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਸਾਲ 2004, 2006 ਤੇ 2007 'ਚ ਵੀ ਉਸ ਨੂੰ ਵਿਸ਼ਵ ਦੀ ਸਰਵਸ੍ਰੇਸ਼ਠ ਖੇਡ ਸ਼ਖ਼ਸੀਅਤ ਚੁਣਿਆ ਗਿਆ ਸੀ। ਉਸ ਤੋਂ ਇਲਾਵਾ ਮੁਹੰਮਦ ਅਲੀ ਤੇ ਜਮਾਇਕਾ ਦੇ ਓਸੈਨ ਬੋਲਟ ਨੇ 3-3 ਵਾਰ ਇਹ ਖਿਤਾਬ ਜਿੱਤਿਆ।
ਫੈਡਰਰ ਨੇ ਇਸ ਸਨਮਾਨ ਨੂੰ ਹਾਸਲ ਕਰਨ ਲਈ ਅਮਰੀਕੀ ਫੁੱਟਬਾਲਰ ਟਾਮ ਬ੍ਰੈਡ, ਤੈਰਾਕ ਕੇਟੀ ਲੇਡੇਸਕੀ, ਪੈਰਾ-ਐਥਲੀਟ ਤਾਤਿਆਨਾ ਮੈਕਫੇਡੇਨ, ਐਥਲੀਟ ਸੈਲੀ ਪੀਅਰਸਨ ਤੇ ਡਾਰਟ ਖਿਡਾਰੀ ਮਾਈਕਲ ਵੈਨ ਗੇਰਵੇਨ ਨੂੰ ਹਰਾਇਆ। ਫੈਡਰਰ ਤੇ ਬਾਕੀ ਚੁਣੇ ਗਏ 'ਬੀ. ਬੀ. ਸੀ. ਸਪੋਰਟਸ ਪਰਸਨੈਲਿਟੀ ਆਫ ਦਿ ਯੀਅਰ' ਖਿਡਾਰੀਆਂ ਨੂੰ ਲੀਵਰਪੂਲ 'ਚ ਐਤਵਾਰ ਨੂੰ ਆਯੋਜਿਤ ਸਨਮਾਨ ਸਮਾਰੋਹ 'ਚ ਸਨਮਾਨਿਤ ਕੀਤਾ ਜਾਵੇਗਾ।
ਸਮਿਥ ਨੇ ਆਸਟ੍ਰੇਲੀਆਈ ਪਾਰੀ ਨੂੰ ਸੰਭਾਲਿਆ
NEXT STORY