ਜਲੰਧਰ-ਫੀਫਾ ਵਿਸ਼ਵ ਕੱਪ ਦੇ ਤਹਿਤ ਐਤਵਾਰ ਨੂੰ ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਰੂਸ ਦੇ ਲੁਜ਼ਹਿੰਕੀ ਸਟੇਡੀਅਮ ਵਿਚ ਫਾਈਨਲ ਖੇਡਿਆ ਜਾਵੇਗਾ। ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ਵਿਚ ਪਹੁੰਚਿਆ ਹੈ, ਜਦਕਿ ਫਰਾਂਸ ਨੇ 20 ਸਾਲਾਂ ਵਿਚ ਤੀਜੀ ਵਾਰ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤਕ 5 ਮੈਚ ਹੋਏ ਹਨ, ਜਿਨ੍ਹਾਂ 'ਚੋਂ ਫਰਾਂਸ 3 ਮੈਚ ਜਿੱਤਣ ਵਿਚ ਕਾਮਯਾਬ ਰਿਹਾ ਹੈ, ਜਦਕਿ 2 ਮੈਚ ਡਰਾਅ ਰਹੇ ਹਨ। ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਸ਼ੁਰੂ ਹੋਵੇਗਾ।
ਧੋਨੀ ਬਣੇ ਵਿਸ਼ਵ ਦੇ 12ਵੇਂ ਤੇ ਭਾਰਤ ਦੇ ਚੌਥੇ 10 ਹਜ਼ਾਰੀ
NEXT STORY