ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਮੈਦਾਨ 'ਤੇ ਭਲੇ ਹੀ ਬੇਹੱਦ ਸ਼ਾਂਤ ਅਤੇ ਗੰਭੀਰ ਸੁਭਾਅ ਦੇ ਖਿਡਾਰੀ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਪਰ ਮੈਦਾਨ ਦੇ ਬਾਹਰ ਉਹ ਆਪਣੇ ਸਮਾਰਟ ਜਵਾਬ ਲਈ ਜਾਣੇ ਜਾਂਦੇ ਹਨ। ਅਜਿਹਾ ਉਹ ਤਦ ਹੀ ਕਰਦੇ ਹਨ ਜਦ ਉਹ ਐਕਸ਼ਨ ਤੋਂ ਬਾਹਰ ਹੁੰਦੇ ਹਨ। ਧੋਨੀ ਭਲੇ ਹੀ ਇਸ ਸਮੇਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਸੁਰਖੀਆਂ 'ਚ ਬਣੇ ਰਹਿੰਦੇ ਹਨ। ਚੇਂਨਈ ਦੇ ਇਕ ਈਵੈਂਟ 'ਚ ਧੋਨੀ ਨੇ ਵਿਆਹ ਨੂੰ ਲੈ ਕੇ ਫੈਨਜ਼ ਦੇ ਸਾਹਮਣੇ ਅਜਿਹੀ ਗੱਲ ਕਹੀ ਕਿ ਉਹ ਸਭ ਹੈਰਾਨ ਹੋ ਗਏ।
ਦਰਅਸਲ ਮਹਿੰਦਰ ਸਿੰਘ ਧੋਨੀ ਨੇ ਇਕ ਪ੍ਰੋਗਰਾਮ ਦੌਰਾਨ ਪਤਨੀ ਨੂੰ ਕਿਵੇਂ ਖੁਸ਼ ਕਰਦਾ ਹੈ, ਸਵਾਲ 'ਤੇ ਮਜ਼ੇਦਾਰ ਜਵਾਬ ਦੇ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਧੋਨੀ ਜੋ ਕਿ ਇਕ ਮੈਟ੍ਰੀਮੋਨੀਅਲ ਵੈੱਬਸਾਈਟ ਦੇ ਪ੍ਰਮੋਸ਼ਨਲ ਈਵੈਂਟ 'ਚ ਪਹੁੰਚਿਆ ਸੀ, ਨੇ ਵਿਆਹੁਤਾ ਲੋਕਾਂ ਦੀ ਜ਼ਿੰਦਗੀ ਨੂੰ ਟਿਪਸ ਦਿੰਦਿਆਂ ਕਿਹਾ ਕਿ ਮੈਂ ਇਕ ਅੜੀਅਲ ਪਤੀ ਤੋਂ ਬਿਹਤਰ ਹਾਂ ਕਿਉਂਕਿ ਮੈਂ ਆਪਣੀ ਪਤਨੀ ਨੂੰ ਉਹ ਕਰਨ ਦਿੰਦਾ ਹਾਂ, ਜੋ ਉਹ ਚਾਹੁੰਦੀ ਹੈ। ਪਤੀ ਉਦੋਂ ਖੁਸ਼ ਹੁੰਦਾ ਹੈ, ਜਦੋਂ ਉਸ ਦੀ ਪਤਨੀ ਖੁਸ਼ ਹੁੰਦੀ ਹੈ ਅਤੇ ਮੇਰੀ ਪਤਨੀ ਉਦੋਂ ਖੁਸ਼ ਹੁੰਦੀ ਹੈ, ਜਦੋਂ ਮੈਂ ਉਸ ਨੂੰ ਕੁਝ ਵੀ ਕਰਨ ਲਈ ਹਾਂ ਕਹਿੰਦਾ ਹਾਂ। ਉਸ ਨੇ ਅੱਗੇ ਕਿਹਾ ਕਿ ਪੁਰਸ਼ ਉਦੋਂ ਤਕ ਸ਼ੇਰ ਵਾਂਗ ਹੁੰਦਾ ਹੈ, ਜਦੋਂ ਤਕ ਉਸ ਦਾ ਵਿਆਹ ਨਹੀਂ ਹੁੰਦਾ। ਉਸ ਦੀ ਇਹ ਗੱਲ ਸੁੱਣ ਕੇ ਕਾਫੀ ਲੋਕਾਂ ਨੇ ਹਾਸੇ ਨਾਲ ਮਜ਼ਾ ਲਿਆ। ਧੋਨੀ ਨੇ ਕਿਹਾ ਕਿ ਉਮਰ ਦੇ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ। ਉਨ੍ਹਾਂ ਨੇ ਕਿਹਾ, ਵਿਆਹ ਦਾ ਅਸਲੀ ਮਜ਼ਾ 50 ਸਾਲਾ ਬਾਅਦ ਹੀ ਪਤਾ ਚੱਲਦਾ ਹੈ। ਉਸ ਸਮੇਂ ਤੁਹਾਡੀ ਰੋਜ਼ਾਨਾ ਦੀ ਰੁਟੀਨ ਬਦਲ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਬਚਪਨ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਦੇ ਪਿਤਾ ਇਕ ਹੀ ਜਗ੍ਹਾ ਕੰਮ ਕਰਦੇ ਸਨ। ਸਾਕਸ਼ੀ ਬਚਪਨ 'ਚ ਹੀ ਪਿਤਾ ਦੀ ਟ੍ਰਾਂਸਫਰ ਹੋਣ ਕਾਰਣ ਕਿਸੇ ਹੋਰ ਸ਼ਹਿਰ 'ਚ ਰਹਿਣ ਲੱਗ ਪਈ ਸੀ। ਇਸ ਤੋਂ ਬਾਅਦ ਇਕ ਹੋਟਲ 'ਚ ਮਿਲਣ ਤੋਂ ਬਾਅਦ ਦੋਵਾਂ ਨੇ 2010 'ਚ ਵਿਆਹ ਕਰ ਲਿਆ ਸੀ। 2016 'ਚ ਉਨ੍ਹਾਂ ਦੇ ਘਰ ਬੇਟੀ ਜੀਵਾ ਦਾ ਜਨਮ ਹੋਇਆ ਸੀ।
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚੋਂ ਬਾਹਰ ਹੋਏ ਧਵਨ, ਇਸ ਖਿਡਾਰੀ ਨੂੰ ਮਿਲਿਆ ਮੌਕਾ
NEXT STORY