ਨਵੀਂ ਦਿੱਲੀ - ਸਮਲਿੰਗੀ ਵਿਆਹ ਕਰਨ ਵਾਲੀਆਂ ਨਿਊਜ਼ੀਲੈਂਡ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਐਮੀ ਸਟਰਥਵੇਟ ਅਤੇ ਲੀ ਤਾਹੂ ਦੇ ਘਰ ਬੇਟੀ ਨੇ ਜਨਮ ਲਿਆ ਹੈ। ਤਾਹੂ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਬੱਚੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਵਿਚ ਬੱਚੀ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਟੀਮ ਕਪਤਾਨ ਸਟਰਥਵੇਟ ਅਤੇ ਤਾਹੂ ਨੇ ਸਾਲ 2017 ਨੂੰ ਮਾਰਚ ਵਿਚ ਵਿਆਹ ਕੀਤਾ ਸੀ।
ਵੀਰਵਾਰ ਨੂੰ ਤਾਹੂ ਨੇ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਗ੍ਰੇਸ ਮੈਰੀ ਸਟਰਥਵੇਟ ਦੇ ਹੱਥ ਦੀ ਫੋਟੋ ਪੋਸਟ ਕਰਦਿਆਂ ਲਿਖਿਆ, ''ਐਮੀ ਅਤੇ ਮੈਂ 13 ਜਨਵਰੀ ਨੂੰ ਜਨਮੀ ਗ੍ਰੇਸ ਮੈਰੀ ਸਟਰਥਵੇਟ ਦੇ ਜਨਮ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ ਹਾਂ। ਅਸੀਂ ਬਹੁਤ ਲੱਕੀ ਹਾਂ ਅਤੇ ਇਸ ਤੋਂ ਵੱਧ ਖੁਸ਼ ਕਦੇ ਨਹੀਂ ਹੋਏ। ਇਸ ਤੋਂ ਪਹਿਲਾਂ ਸਟਰਥਵੇਟ ਨੇ ਕਿਹਾ ਸੀ ਕਿ ਮੈਂ ਬੇਹੱਦ ਖੁਸ਼ਕਿਸਮਤ ਹਾਂ ਕਿ ਮੈਨੂੰ ਨਿਊਜ਼ੀਲੈਂਡ ਕ੍ਰਿਕਟ ਤੋਂ ਬੇਹੱਦ ਸਪੋਰਟ ਮਿਲੀ। ਮੈਨੂੰ ਲੱਗਦਾ ਹੈ ਕਿ ਮੈਂ ਅਜੇ ਵੀ ਕ੍ਰਿਕਟ ਨੂੰ ਬਹੁਤ ਕੁਝ ਦੇ ਸਕਦੀ ਹਾਂ ਅਤੇ ਮੇਰੀਆਂ ਨਜ਼ਰਾਂ ਨਿਊਜ਼ੀਲੈਂਡ ਵਿਚ ਹੋਣ ਵਾਲੇ 2021 ਆਈ. ਸੀ.ਸੀ. ਵੂਮੈਨਜ਼ ਵਰਲਡ ਕੱਪ 'ਤੇ ਹਨ।
ਜ਼ਿਕਰਯੋਗ ਹੈ ਕਿ ਐਮੀ ਅਤੇ ਲੀ ਪਹਿਲਾ ਸਮਲਿੰਗੀ ਜੋੜਾ ਨਹੀਂ ਹੈ। ਨਿਊਜ਼ੀਲੈਂਡ ਦੀ ਆਲਰਾਊਂਡਰ ਹੇਲੇ ਜੇਨਸਨ ਅਤੇ ਆਸਟਰੇਲੀਆਈ ਕ੍ਰਿਕਟਰ ਨਿਕੋਲਾ ਹੈਨਕਾਕ, ਦੱਖਣੀ ਅਫਰੀਕੀ ਮਹਿਲਾਵਾਂ ਦੀ ਟੀਮ ਦੀ ਕਪਤਾਨ ਡੇਨ ਵੈਨ ਨੀਕੇਕ ਅਤੇ ਉਸਦੀ ਟੀਮ ਦੇ ਸਾਥੀ ਮਾਰੀਜਾਨੇ ਕੈਪ ਵੀ ਇਸ ਲਿਸਟ ਵਿਚ ਸ਼ਾਮਲ ਹਨ।
ENG vs RSA : ਸਟੋਕਸ ਤੇ ਪੋਪ ਨੇ ਇੰਗਲੈਂਡ ਨੂੰ ਚੰਗੀ ਸਥਿਤੀ 'ਚ ਪਹੁੰਚਾਇਆ
NEXT STORY