ਭਿਵਾਨੀ— ਪਿੰਡ ਬਲਾਲੀ ਵਸਨੀਕ ਦ੍ਰੋਣਾਚਾਰਿਆ ਐਵਾਰਡੀ ਮਹਾਬੀਰ ਫੋਗਟ ਦੀ ਲਾਡਲੀ ਕੌਮਾਂਤਰੀ ਪਹਿਲਵਾਨ ਗੀਤਾ ਫੋਗਟ ਅੱਜ ਵਿਆਹੇ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਸ ਵਿਆਹ 'ਚ ਆਮਿਰ ਖਾਨ ਆਪਣੀ ਟੀਮ 'ਦੰਗਲ' ਦੇ ਨਾਲ ਗੀਤਾ ਦੇ ਪਿੰਡ ਬਲਾਲੀ ਦੇ ਘਰ ਪਹੁੰਚ ਚੁੱਕੇ ਹਨ। ਆਮਿਰ ਦੇ ਨਾਲ ਦੰਗਲ ਫਿਲਮ ਦੇ ਕਲਾਕਾਰ ਵੀ ਸਨ। ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਦੰਗਲ' 'ਚ ਗੀਤਾ ਦੇ ਪਿਤਾ ਮਹਾਬੀਰ ਫੋਗਟ ਦਾ ਰੋਲ ਕੀਤਾ ਹੈ। ਮਹਾਬੀਰ ਖੁਦ ਵੀ ਮੰਨੇ ਪ੍ਰਮੰਨੇ ਪਹਿਲਾਵਾਨ ਰਹਿ ਚੁੱਕੇ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਆਮਿਰ ਦੇ ਲਈ ਸਪੈਸ਼ਲ ਜੂਸ ਦੀ ਸਬਜ਼ੀ ਬਣਾ ਗਈ ਹੈ। ਇੰਗਲੈਂਡ ਦੀ ਰੈਸਲਰ ਯਾਨਾ ਰੈਟੀਗਨ ਵੀ ਖਾਸ ਮਹਿਮਾਨ ਹੋਵੇਗੀ। ਗੀਤਾ ਦੀ ਸਭ ਤੋਂ ਮਨਸਪੰਦ ਡਿਸ਼ ਖੀਰ ਅਤੇ ਪਵਨ ਦੇ ਲਈ ਚੂਰਮਾ ਵੀ ਬਣਵਾਇਆ ਗਿਆ ਹੈ।
ਬਲਾਲੀ ਪਰਿਵਾਰ ਵੱਲੋਂ ਸਾਹੇ 'ਚ ਸ਼ਗਨ ਦੇ ਤੌਰ 'ਤੇ ਕ੍ਰੇਟਾ ਗੱਡੀ ਲਾੜੇ ਪਵਨ ਨੂੰ ਤੋਰਫੇ ਵੱਜੋ ਭੇਂਟ ਕੀਤੀ ਗਈ। ਸਾਹੇ ਦੀ ਰਸਮ 'ਤੇ ਪਿੰਡ ਦੇ ਮੌਜੂਦ ਵਿਅਕਤੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਅਤੇ ਰਿਸ਼ਤੇਦਾਰ ਵੀ ਹਾਜ਼ਰ ਸਨ।
ਵਿਆਹ ਨੂੰ ਲੈ ਕੇ ਲੋਕਾਂ 'ਚ ਦਿਖਿਆ ਖਾਸਾ ਉਤਸ਼ਾਹ
ਇਸ ਵਿਆਹ ਨੂੰ ਦੇਖਣ ਦੇ ਲਈ ਖੇਤਰ ਦੇ ਲੋਕਾਂ 'ਚ ਕਾਫੀ ਉਤਸ਼ਾਹ ਹੈ। ਸਮਾਰੋਹ 'ਚ ਫਾਸਟ ਫੂਡ ਦੀ ਜਗ੍ਹਾ ਦੇਸੀ ਹਰਿਆਣਵੀ ਪਕਵਾਨ ਨੂੰ ਟਚ ਦੇਣ ਦੇ ਲਈ ਖੀਰ ਚੂਰਮਾ ਅਤੇ ਦੁੱਧ ਵੀ ਮਿਲੇਗਾ। ਗੀਤਾ ਫੋਗਟ ਦੇ ਵਿਆਹ 'ਚ ਉਂਝ ਤਾਂ ਹਰੇਕ ਸਜਾਵਟ 'ਤੇ ਖਾਸ ਧਿਆਨ ਦਿੱਤਾ ਗਿਆ ਹੈ ਅਤੇ ਸਾਰੀਆਂ ਤਿਆਰੀਆਂ ਬਲਾਲੀ ਪਰਿਵਾਰ ਦੀ ਪਸੰਦ ਨਾਲ ਹੀ ਕੀਤੀਆਂ ਗਈਆਂ ਹਨ। ਇਸ 'ਚ ਮੁੱਖ ਤੌਰ 'ਤੇ ਸਟੇਜ ਨੂੰ ਤਿਆਰ ਕਰਨ 'ਚ ਕਾਰੀਗਰਾਂ ਨੇ ਸਖਤ ਮਿਹਨਤ ਕੀਤੀ ਹੈ।
12 ਫੁੱਟ ਦੀ ਸਟੇਜ 'ਤੇ ਹੋਵੇਗੀ ਵਰਮਾਲਾ
ਸਟੇਜ ਨੂੰ ਦੇਖਦੇ ਹੀ ਉਸ ਦੀ ਸੁੰਦਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਟੇਜ ਲਗਭਗ 12 ਫੁੱਟ ਦੀ ਬਣਾਈ ਗਈ ਹੈ ਅਤੇ ਇਸੇ 'ਤੇ ਗੀਤਾ ਆਪਣੇ ਜੀਵਨ ਸਾਥੀ ਪਵਨ ਨੂੰ ਵਰਮਾਲਾ ਪਹਿਨਾਵੇਗੀ। ਗੀਤਾ ਫੋਗਟ ਦਾ ਵਿਆਹ ਪੂਰੇ ਹਰਿਆਣਵੀ ਰੀਤੀ-ਰਿਵਾਜਾਂ ਦੇ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਹਰਿਆਣਵੀ ਗੀਤਾਂ ਦੀ ਧੂੰਮ ਹੋਣਾ ਵੀ ਲਾਜ਼ਮੀ ਹੈ। ਇਸ ਦੌਰਾਨ ਆਏ ਸੈਲੀਬ੍ਰਿਟੀ ਵੀ ਹਰਿਆਣਵੀ ਗੀਤਾਂ 'ਤੇ ਠੁਮਕੇ ਲਗਾਉਣ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਗੀਤਾ ਫੋਗਟ ਦੇ ਘਰ 'ਚ ਲੋਕਾਂ ਵੱਲੋਂ ਜੰਮ ਕੇ ਨੱਚ-ਗਾ ਕੇ ਖ਼ੁਸ਼ੀ ਮਨਾਈ ਜਾ ਰਹੀ ਹੈ।
ਜਾਣੋ ਕਿਵੇਂ ਹੋਈ ਗੀਤਾ-ਪਵਨ ਦੀ ਮੁਲਾਕਾਤ
ਗੀਤਾ-ਪਵਨ ਦੀ ਮੁਲਾਕਾਤ ਡੇਢ ਸਾਲ ਪਹਿਲਾਂ ਇਕ ਮੁਕਾਬਲੇ ਦੇ ਦੌਰਾਨ ਹੋਈ ਸੀ। ਦੋਹਾਂ ਦੀ ਗੱਲਬਾਤ ਹੋਈ, ਜਿਸ ਦੇ ਚਲਦੇ ਪਵਨ ਗੀਤਾ ਨੂੰ ਪਸੰਦ ਕਰਨ ਲੱਗਾ। ਇਸ ਤੋਂ ਬਾਅਦ ਪਵਨ ਨੇ ਹੀ ਗੀਤਾ ਦੇ ਪਰਿਵਾਰ ਨੂੰ ਵਿਆਹ ਦੇ ਲਈ ਮਨਾਇਆ। ਇੰਨਾ ਹੀ ਨਹੀਂ ਗੀਤਾ ਨੇ ਆਪਣੇ ਹੱਥ 'ਤੇ ਪਵਨ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੈ।
ਯੂਥ ਕਲੱਬ ਵੱਲੋਂ ਕਬੱਡੀ, ਵਾਲੀਬਾਲ, ਟਰਾਲੀ ਬੈਕ ਟੂਰਨਾਮੈਂਟ ਕਰਵਾਉਣ ਦਾ ਫੈਸਲਾ
NEXT STORY