ਚੇਨਈ— ਕੌਮਾਂਤਰੀ ਫੁੱਟਬਾਲ ਮਹਾਸੰਘ ਫੀਫਾ ਦੇ ਪ੍ਰਧਾਨ ਜੀਆਨੀ ਇਨਫੈਨਟਿਨੋ ਨੇ ਚੇਨਈ ਸਿਟੀ ਐੱਫ.ਸੀ. ਨੂੰ ਪਹਿਲੀ ਵਾਰ ਹੀਰੋ ਆਈ ਲੀਗ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਹੈ। ਇਨਫੈਨਟਿਨੋ ਨੇ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੂੰ ਲਿਖੀ ਚਿੱਠੀ 'ਚ ਵਧਾਈ ਦਿੰਦੇ ਹੋਏ ਕਿਹਾ, ''ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਚੇਨਈ ਨੇ 2018-19 ਆਈ ਲੀਗ ਖਿਤਾਬ ਜਿੱਤ ਲਿਆ ਹੈ। ਮੈਂ ਚੇਨਈ ਨੂੰ ਇਸ ਜਿਤ ਲਈ ਵਧਾਈ ਦਿੰਦਾ ਹਾਂ।''
ਚੇਨਈ ਨੇ 43 ਅੰਕਾਂ ਨਾਲ ਇਹ ਖਿਤਾਬ ਆਪਣੇ ਨਾਂ ਕੀਤਾ। ਉਹ ਦੂਜੇ ਸਥਾਨ 'ਤੇ ਰਹੇ ਈਸਟ ਬੰਗਾਲ ਤੋਂ ਸਿਰਫ ਇਕ ਅੰਕ ਅੱਗੇ ਰਿਹਾ। ਚੇਨਈ ਟੀਮ ਨੂੰ ਬੁੱਧਵਾਰ ਨੂੰ ਇੱਥੇ ਇਕ ਸਮਾਰੋਹ 'ਚ ਹੀਰੋ ਆਈ ਲੀਗ ਟਰਾਫੀ ਦਿੱਤੀ ਗਈ। ਚੇਨਈ ਨੂੰ ਇਹ ਟਰਾਫੀ ਏ.ਆਈ.ਐੱਫ.ਐੱਫ. ਦੇ ਜਨਰਲ ਸਕੱਤਰ ਕੁਸ਼ਲ ਦਾਸ ਅਤੇ ਆਈ ਲੀਗ ਦੇ ਸੀ.ਈ.ਓ. ਸੁਨੰਦੋ ਧਰ ਨੇ ਦਿੱਤੀ।
ਕਸ਼ਯਪ, ਮਿਥੁਨ ਓਰਲੀਆਂਸ ਮਾਸਟਰਸ ਬੈਡਮਿੰਟਨ ਦੇ ਪ੍ਰੀ ਕੁਆਰਟਰ ਫਾਈਨਲ 'ਚ
NEXT STORY