ਕੁਰੂਕਸ਼ੇਤਰ- ਹਰਿਆਣਾ ਦੇ ਸ਼ਾਹਬਾਦ ਜ਼ਿਲੇ ਦੇ ਰਾਮਪਾਲ ਦੀ ਬੇਟੀ ਰਾਣੀ ਰਾਮਪਾਲ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਰਾਣੀ ਹਾਕੀ ਦੀ 'ਕੁਈਨ' ਹੈ। ਇੰਡੀਅਨ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਆਪਣੇ ਸ਼ਾਨਦਾਰ ਗੋਲ ਦੀ ਬਦੌਲਤ ਹੀ ਭਾਰਤ ਨੂੰ ਏਸ਼ੀਅਨ ਚੈਂਪੀਅਨਸ਼ਿਪ ਦਾ ਖਿਤਾਬ ਦਿਵਾਇਆ ਸੀ।
ਇਹ ਹੋਣਹਾਰ ਬੇਟੀ ਇਕ ਦਿਨ ਵਿਚ ਹੀ ਹਾਕੀ ਸਟਾਰ ਨਹੀਂ ਬਣੀ, ਇਸਦੇ ਲਈ ਖੁਦ ਦੀ ਸਾਲਾਂ ਦੀ ਤਪੱਸਿਆ ਕੰਮ ਆਈ, ਉਥੇ ਹੀ ਪਰਿਵਾਰ ਨੇ ਵੀ ਕੁਝ ਘੱਟ ਸੰਘਰਸ਼ ਨਹੀਂ ਕੀਤਾ। ਰਾਣੀ ਨੇ ਕਿਹਾ ਕਿ ਸ਼ੁਰੂਆਤ ਵਿਚ ਮੇਰੇ ਮਾਤਾ-ਪਿਤਾ ਮੇਰੇ ਹਾਕੀ ਖੇਡਣ ਦੇ ਵਿਚਾਰ ਨਾਲ ਸਹਿਮਤ ਨਹੀਂ ਸਨ। ਸਾਡੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਮੇਰੇ ਮਾਤਾ-ਪਿਤਾ ਨੂੰ ਕਿਹਾ ਕਿ ਮੈਂ ਪਰਿਵਾਰ ਨੂੰ ਬਦਨਾਮ ਕਰਾਂਗੀ ਕਿਉਂਕਿ ਮੈਂ ਸਰਕਟ ਜਾਂ ਸ਼ਾਰਟ ਪਹਿਨਾਂਗੀ।
ਕੁਝ ਸਾਲ ਪਹਿਲਾਂ ਤਕ ਰਾਣੀ ਦੇ ਪੂਰਾ ਪਰਿਵਾਰ ਦਾ ਗੁਜ਼ਾਰਾ ਰੇਹੜੇ-ਘੋੜੇ ਨਾਲ ਹੁੰਦਾ ਸੀ। ਉਸਦੇ ਪਿਤਾ ਰਾਮਪਾਲ ਨੇ ਘੋੜਾ-ਰੇਹੜਾ ਚਲਾ ਕੇ ਰਾਣੀ ਦੇ ਹਾਕੀ ਖੇਡਣ ਦੇ ਸੁਪਨਾ ਨੂੰ ਸਾਕਾਰ ਕੀਤਾ। ਰਾਣੀ ਦੇ ਪਿਤਾ ਅਨੁਸਾਰ ਰਾਣੀ ਨੂੰ 5ਵੀਂ ਕਲਾਸ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ। ਸ਼ੌਕ ਮਹਿੰਗਾ ਸੀ ਤੇ ਪਿਤਾ ਦੀ ਕਮਾਈ ਬਹੁਤ ਘੱਟ ਸੀ, ਬਾਵਜੂਦ ਇਸਦੇ ਰਾਣੀ ਦੇ ਪਿਤਾ ਨੇ ਆਪਣਾ ਪੇਟ ਕੱਟ ਕੇ ਬੇਟੀ ਨੂੰ ਹਾਕੀ ਖੇਡਣ ਲਈ ਉਤਸ਼ਾਹਿਤ ਕੀਤਾ। 2015 ਵਿਚ ਰਾਣੀ ਦੇ ਪਿਤਾ ਨੇ ਘੋੜਾ-ਰੇਹੜਾ ਚਲਾਉਣਾ ਛੱਡ ਦਿੱਤਾ।
ਰਾਣੀ, ਜਿਸ ਨੇ 15 ਸਾਲ ਦੀ ਉਮਰ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਹੁਣ ਰਾਸ਼ਟਰੀ ਮਹਿਲਾ ਟੀਮ ਦੀ ਕਪਤਾਨ ਹੈ ਤੇ ਏਸ਼ੀਆਈ ਖੇਡਾਂ-2018 ਵਿਚ ਉਸ ਤੋਂ ਹਾਕੀ ਵਿਚ ਸੋਨ ਤਮਗੇ ਦੀ ਉਮੀਦ ਹੈ।
ਵਿਸ਼ਵ ਕੱਪ ਹੋਮਵਰਕ ਲਈ ਅੰਪਾਇਰ ਤੋਂ ਮੰਗੀ ਸੀ ਗੇਂਦ : ਧੋਨੀ
NEXT STORY