ਦੋਹਾ- ਗੋਮਤੀ ਮਾਰਿਮੁਤੂ ਨੇ ਔਰਤਾਂ ਦੀ 800 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇੱਥੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਭਾਰਤ ਨੇ ਚੈਂਪੀਅਨਸ਼ਿਪ ਦੇ ਦੂਜੇ ਦਿਨ ਕੁਲ ਚਾਰ ਤਮਗੇ ਜਿੱਤੇ। 30 ਸਾਲਾ ਗੋਮਤੀ ਨੇ 2 ਮਿੰਟ 2.07 ਸੈਕੰਡ ਦਾ ਸਮਾਂ ਕੱਢ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਭਾਰਤ ਨੂੰ ਸੋਨੇ ਦਾ ਤਮਗਾ ਦਿਵਾਇਆ। ਇਸ ਤੋਂ ਬਾਅਦ ਸ਼ਿਵਪਾਲ ਨੇ ਪੁਰਸ਼ਾਂ ਦੀ ਜੈਵਲਿਨ ਥ੍ਰੋ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਹਾਸਲ ਕੀਤਾ। ਉਸ ਨੇ 86.23 ਮੀਟਰ ਤਕ ਜੈਵਲਿਨ ਥ੍ਰੋ ਕੀਤਾ। ਸ਼ਿਵਪਾਲ ਨੇ 83 ਮੀਟਰ ਦੇ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ, ਜਿਹੜੀ ਸਤੰਬਰ-ਅਕਤੂਬਰ 'ਚ ਇਸੇ ਸਥਾਨ 'ਤੇ ਹੋਵੇਗੀ। ਜਾਬਿਰ ਮਦਾਰੀ ਪਲਿਲਯਾਲਿਲ ਤੇ ਸਰਿਤਾਬੇਨ ਗਾਇਕਵਾੜ ਨੇ ਕ੍ਰਮਵਾਰ ਪੁਰਸ਼ਾਂ ਤੇ ਔਰਤਾਂ ਦੀ 400 ਮੀਟਰ ਅੜਿੱਕਾ ਦੌੜ 'ਚ ਕਾਂਸੀ ਤਮਗੇ ਜਿੱਤੇ।
ਇਨ੍ਹਾਂ ਚਾਰ ਤਮਗਿਆਂ ਨਾਲ ਭਾਰਤ ਦੇ ਕੁਲ ਤਮਗਿਆਂ ਦੀ ਗਿਣਤੀ 9 ਹੋ ਗਈ ਹੈ, ਜਿਨਾਂ ਵਿਚ 1 ਸੋਨ, 3 ਚਾਂਦੀ ਤੇ 5 ਕਾਂਸੇ ਦੇ ਤਮਗੇ ਸ਼ਾਮਲ ਹਨ। ਭਾਰਤ ਨੇ ਐਤਵਾਰ ਨੂੰ 2 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ। ਫਰਾਟਾ ਦੌੜਾਕ ਦੂਤੀ ਚੰਦ ਨੇ 100 ਮੀਟਰ ਵਿਚ ਲਗਾਤਾਰ ਦੂਜੇ ਦਿਨ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ।
IPL 2019 : ਹਾਰ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸਮਿਥ ਨੇ ਦਿੱਤਾ ਇਹ ਬਿਆਨ
NEXT STORY