ਸਿੰਗਾਪੁਰ— ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਕਾਂਸੀ ਤਮਗਾ ਜੇਤੂ ਆਰ.ਐੱਮ.ਵੀ. ਗੁਰੂ ਸਾਈ ਦੱਤ ਨੇ ਮੰਗਲਵਾਰ ਨੂੰ ਇੱਥੇ ਪੁਰਸ਼ ਕੁਆਲੀਫਾਇਰ 'ਚ ਲਗਾਤਾਰ ਜਿੱਤ ਦਰਜ ਕਰਕੇ 355,000 ਡਾਲਰ ਇਨਾਮੀ ਰਾਸ਼ੀ ਦੇ ਸਿੰਗਾਪੁਰ ਓਪਨ ਵਰਲਡਸ ਟੂਰ ਸੁਪਰ ਬੈਡਮਿੰਨਟ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ।
ਸੱਟਾਂ ਤੋਂ ਵਾਪਸੀ ਕਰਨ ਵਾਲੇ ਗੁਰੂ ਸਾਈ ਦੱਤ ਨੇ ਸ਼ੁਰੂਆਤੀ ਦੌਰ 'ਚ ਰੋਜਾਰੀਓ ਮਾਦਾਲੋਨਾ ਨੂੰ 21-7, 21-10 ਨਾਲ ਹਰਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਮੈਚ 'ਚ ਮਲੇਸ਼ੀਆ ਦੇ ਚੌਥਾ ਦਰਜਾ ਪ੍ਰਾਪਤ ਜੁਨ ਹਾਓ ਨੂੰ 21-18, 21-18 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਹੁਣ ਉਨ੍ਹਾਂ ਦਾ ਸਾਹਮਣਾ ਬੁੱਧਵਾਰ ਨੂੰ ਚੀਨ ਦੇ ਕੀਆਓ ਬਿਨ ਨਾਲ ਹੋਵੇਗਾ।
ਫੀਫਾ ਵਿਸ਼ਵ ਕੱਪ ਜੇਤੂ ਫਰਾਂਸ ਦੀ ਟੀਮ ਵੀ ਹੋਈ ਨਸਲੀ ਟਿੱਪਣੀਆਂ ਦੀ ਸ਼ਿਕਾਰ
NEXT STORY