ਵਾਂਗ ਨੂੰ ਹਰਾਕੇ ਹਾਲੇਪ ਕੁਆਰਟਰਫਾਈਨਲ 'ਚ

You Are HereSports
Wednesday, March 14, 2018-9:48 AM

ਇੰਡੀਅਨ ਵੇਲਸ, (ਬਿਊਰੋ)— ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੀਨ ਦੀ ਵਾਂਗ ਕਯਾਂਗ ਨੂੰ ਹਰਾ ਕੇ ਇੱਥੇ ਬੀ.ਐੱਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ। ਹਾਲੇਪ ਨੇ ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਵਿਸ਼ਵ ਰੈਂਕਿੰਗ 'ਚ 55ਵੇਂ ਨੰਬਰ ਦੀ ਵਾਂਗ ਨੂੰ 7-5, 6-1 ਨਾਲ ਹਰਾਇਆ। ਕੁਆਰਟਰਫਾਈਨਲ 'ਚ ਹਾਲੇਪ ਦਾ ਸਾਹਮਣਾ ਕ੍ਰੋਏਸ਼ੀਆ ਦੀ ਪੇਤਰਾ ਮਾਰਟਿਚ ਨਾਲ ਹੋਵੇਗਾ। 26 ਸਾਲ ਦੀ ਹਾਲੇਪ ਪੈਰ 'ਚ ਸੱਟ ਦੇ ਚਲਦੇ ਪਿਛਲੇ ਮਹੀਨੇ ਦੋਹਾ 'ਚ ਟਾਟਾ ਕਤਰ ਓਪਨ ਟੂਰਨਾਮੈਂਟ ਤੋਂ ਹੱਟ ਗਈ ਸੀ ਪਰ ਇੱਥੇ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। 

ਹਾਲੇਪ ਇੱਥੇ 2015 'ਚ ਇੰਡੀਅਨ ਵੇਲਸ ਖਿਤਾਬ ਜਿੱਤ ਚੁੱਕੀ ਹੈ। ਇਕ ਹੋਰ ਮੁਕਾਬਲੇ 'ਚ ਸਾਬਕਾ ਨੰਬਰ ਇਕ ਚੈੱਕ ਗਣਰਾਜ ਦੀ ਕੈਰੀਲਿਨਾ ਪਲਿਸਕੋਵਾ ਨੇ ਵੀ ਅੰਤਿਮ ਅੱਠ 'ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਪਲਿਸਕੋਵਾ ਨੇ 16 ਸਾਲ ਦੀ ਯੁਵਾ ਖਿਡਾਰਨ ਅਮਾਂਡਾ ਐਨੀਸੀਮੋਵਾ ਨੂੰ 6-1, 7-6 ਨਾਲ ਹਰਾਇਆ। ਪਲਿਸਕੋਵਾ ਨੇ ਲਗਾਤਾਰ ਤੀਜੇ ਸਾਲ ਕੁਆਰਟਰਫਾਈਨਲ 'ਚ ਕਦਮ ਰੱਖਿਆ। ਕੁਆਰਟਰਫਾਈਨਲ 'ਚ ਪਲਿਸਕੋਵਾ ਦਾ ਸਾਹਮਣਾ ਜਾਪਾਨ ਦੀ ਨਾਓਮੀ ਓਸਾਕਾ ਅਤੇ ਮਿਸਰ ਦੀ ਮਾਰੀਆ ਸੱਕਾਰੀ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।

Edited By

Tarsem

Tarsem is News Editor at Jagbani.

Popular News

!-- -->