ਸਪੋਰਟਸ ਡੈਸਕ— ਕ੍ਰਿਕਟ ਜਗਤ 'ਚ ਜਿੱਥੇ ਕਈ ਸਿੰਗਲ ਕ੍ਰਿਕਟਰ ਦੇ ਨਾਂ ਬਾਲੀਵੁੱਡ ਅਤੇ ਮਾਡਲ ਨਾਲ ਸੁਣਨ 'ਚ ਆਉਂਦੇ ਹਨ ਤਾਂ ਦੂਜੇ ਪਾਸੇ ਇਕ ਅਜਿਹਾ ਖਿਡਾਰੀ ਵੀ ਹੈ ਜਿਸ ਦਾ ਨਾਂ ਦੂਰ-ਦੂਰ ਤਕ ਕਿਸੇ ਮਹਿਲਾ ਨਾਲ ਨਹੀਂ ਜੋੜਿਆ ਗਿਆ। ਇੱਥੇ ਅਸੀਂ ਗੱਲ ਕਰ ਰਹੇ ਹਾਂ ਟੀਮ ਇੰਡੀਆ ਦੇ ਸਪਿਨਰ ਅਮਿਤ ਮਿਸ਼ਰਾ ਬਾਰੇ 'ਚ। ਉਹ 37 ਸਾਲ ਦੀ ਉਮਰ 'ਚ ਵੀ ਕੁਆਰੇ ਹਨ ਜਿਨ੍ਹਾਂ ਦਾ ਨਾਂ ਅਜੇ ਤਕ ਕਿਸੇ ਵੀ ਮਹਿਲਾ ਨਾਲ ਸੁਣਨ ਨੂੰ ਨਹੀਂ ਆਉਂਦਾ। ਆਪਣੇ ਦੋਸਤ ਦੇ ਸਿੰਗਲ ਹੋਣ 'ਤੇ ਹਰਭਜਨ ਚਾਹੁੰਦੇ ਹਨ ਕਿ ਉਹ ਨਵੇਂ ਸਾਲ 'ਚ ਵਿਆਹ ਕਰ ਲੈਣ। ਅਮਿਤ ਮਿਸ਼ਰਾ ਸਿੰਗਲ ਸਟੇਟਸ ਦਾ ਆਨੰਦ ਮਾਣ ਰਹੇ ਹਨ। ਬੀਤੇ ਦਿਨ ਹੀ (24 ਨਵੰਬਰ) ਨੂੰ ਅਮਿਤ ਮਿਸ਼ਰਾ ਦਾ ਜਨਮ ਦਿਨ ਸੀ, ਜਿਸ ਦੇ ਚਲਦੇ ਉਹ ਚਰਚਾ 'ਚ ਆਏ।
ਅਮਿਤ ਦੇ ਜਨਮਦਿਨ ਦੇ ਮੌਕੇ 'ਤੇ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਅਜਿਹਾ ਮੈਸੇਜ ਲਿਖਿਆ ਕਿ ਜਿਸ 'ਤੇ ਕ੍ਰਿਕਟ ਪ੍ਰਸ਼ੰਸਕ ਖੂਬ ਮਜ਼ੇ ਲੈ ਰਹੇ ਹਨ। ਭੱਜੀ ਨੇ ਲਿਖਿਆ, ਹੈਪੀ ਬਰਥਡੇ ਅਮਿਤ...ਰੱਬ ਤੈਨੂੰ ਖੁਸ਼ ਰੱਖੇ...ਇਸ ਸਾਲ ਤੇਰਾ ਵਿਆਹ ਹੋ ਜਾਵੇ ਦੁਆ ਹੈ...ਕੋਈ ਚੰਗੀ ਘਰੇਲੂ ਕੁੜੀ ਹੋਵੇ ਤਾਂ ਦੱਸਣਾ, ਭਰਾ ਦਾ ਵਿਆਹ ਕਰਾਉਣਾ ਹੈ ਦੋਸਤੋ...! ਭੱਜੀ ਦੀ ਗੁਜਾਰਿਸ਼ ਦੇ ਬਾਅਦ ਫੈਂਸ ਉਨ੍ਹਾਂ ਨੂੰ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਅਮਿਤ ਦੇ ਲਈ ਲੜਕੀਆਂ ਬਾਰੇ ਦੱਸ ਰਹੇ ਹਨ। ਇਕ ਫੈਨ ਨੇ ਟਵਿੱਟਰ 'ਤੇ ਲਿਖਿਆ ਲਾਈਨ ਲਗ ਜਾਵੇਗੀ ਜਦਕਿ ਇਕ ਟਵਿੱਟਰ ਯੂਜ਼ਰ ਨੇ ਪੂਨਮ ਪਾਂਡੇ ਦਾ ਨਾਂ ਵੀ ਦੱਸਿਆ।
ਹੇਠਾਂ ਵੇਖੋ ਟਵਿੱਟਰ ਯੂਜ਼ਰਸ ਨੇ ਅਮਿਤ ਮਿਸ਼ਰਾ ਦੀ ਲਾੜੀ ਬਾਰੇ ਸੁਝਾਏ ਇਹ ਨਾਂ-
ਹਰਸ਼ਾ ਭੋਗਲੇ ਦੀ ਬੇਇਜ਼ਤੀ ਕਰਨ 'ਤੇ ਟ੍ਰੋਲ ਹੋਏ ਮਾਂਜਰੇਕਰ, ਲੋਕਾਂ ਨੇ ਕੀਤੀ ਬੈਨ ਕਰਨ ਦੀ ਮੰਗ
NEXT STORY