ਮੋਗਾ— ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੇ ਇਕ ਵਾਰ ਫਿਰ ਦੇਸ਼ ਅਤੇ ਮੋਗਾ ਦਾ ਨਾਂ ਰੌਸ਼ਨ ਕੀਤਾ ਹੈ ਜਿਸ ਨੂੰ ਲੈ ਕੇ ਮੋਗਾ 'ਚ ਹਰਮਨਪ੍ਰੀਤ ਕੌਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਸਵੇਰੇ ਤੋਂ ਹੀ ਲਗਣਾ ਸ਼ੁਰੂ ਹੋ ਗਿਆ ਹੈ। ਵੈਸਟਇੰਡੀਜ਼ 'ਚ ਹੋ ਰਹੇ ਮਹਿਲਾ ਟੀ-20 ਵਰਲਡ ਕੱਪ 'ਚ ਸ਼ੁੱਕਰਵਾਰ ਦੀ ਰਾਤ ਨੂੰ ਪਹਿਲਾ ਮੈਚ ਗਰੁੱਪ ਬੀ. ਦੀਆਂ ਟੀਮਾਂ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਇਆ ਜਿਸ 'ਚ ਭਾਰਤ ਦੀ ਡਗਮਾਉਂਦੀ ਟੀਮ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਮਹਿਲਾ ਕ੍ਰਿਕਟ ਟੀ 20 ਦੀ ਪਹਿਲੀ ਵਾਰ ਕਪਤਾਨ ਬਣੀ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ 51 ਗੇਂਦਾਂ 'ਚ 103 ਦੌੜਾਂ ਬਣਾਈਆਂ। ਹਰਮਨਪ੍ਰੀਤ ਦੀ ਬੱਲੇਬਾਜ਼ੀ ਨੂੰ ਉਸ ਦੇ ਪਰਿਵਾਰ ਨੇ ਬਖੂਬੀ ਟੀ.ਵੀ. 'ਤੇ ਦੇਖਿਆ। ਇਸ ਜਿੱਤ ਨੂੰ ਲੈ ਕੇ ਪੂਰੇ ਮੋਗਾ 'ਚ ਖੁਸ਼ੀ ਦੀ ਲਹਿਰ ਹੈ। ਦੂਜੇ ਪਾਸੇ ਅੱਜ ਸਵੇਰੇ ਤੋਂ ਹੀ ਹਰਮਨ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਇਸ ਮੌਕੇ 'ਤੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੀ ਧੀ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ ਅਤੇ ਉਸ ਨੇ ਇਸ ਵਾਰ ਫਿਰ ਦੁਬਾਰਾ ਮੋਗਾ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰਾ ਮੈਚ ਟੀ.ਵੀ. 'ਤੇ ਦੇਖਿਆ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੀ ਧੀ ਨੇ ਚੌਕਿਆਂ ਅਤੇ ਛੱਕਿਆਂ ਦੀ ਸਹਾਇਤਾ ਨਾਲ 51 ਗੇਂਦਾਂ 'ਚ 103 ਦੌੜਾਂ ਬਣਾਈਆਂ। ਅਜਿਹੀਆਂ ਧੀਆਂ ਨੂੰ ਘਰ-ਘਰ 'ਚ ਜਨਮ ਲੈਣਾ ਚਾਹੀਦਾ ਹੈ। ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਸੁਨੇਹਾ ਦਿੰਦੇ ਹਨ ਕਿ ਜੋ ਆਪਣੀਆਂ ਧੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਕਤਲ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਧੀ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਆਪਣੇ ਕ੍ਰਿਕਟ ਕਰੀਅਰ ਬਾਰੇ ਜੋਤਸ਼ੀਆਂ ਤੋਂ ਪੁੱਛਣ ਲੱਗੇ ਸ਼੍ਰੀਸੰਥ
NEXT STORY