ਸਪੋਰਟਸ ਡੈੱਕਸ— ਇੰਗਲੈਂਡ ਵਿਰੁੱਧ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ 'ਚ ਭਾਰਤ ਨੂੰ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਦਾ ਕਸੂਰ ਲੋਕਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਧੀਮੀ ਪਾਰੀ 'ਤੇ ਲਗਾਇਆ ਪਰ ਉਸਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਉਸਦੇ ਅੰਗੂਠੇ 'ਤੇ ਸੱਟ ਲੱਗ ਗਈ ਸੀ ਤੇ ਇਹ ਸੱਟ ਇੰਨ੍ਹੀ ਗੰਭੀਰ ਸੀ ਕਿ ਖੂਨ ਵੀ ਨਿਕਲ ਰਿਹਾ ਸੀ।

ਧੋਨੀ ਦੀ ਵਾਇਰਲ ਹੋ ਰਹੀ ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਅੰਗੂਠੇ ਤੋਂ ਖੂਨ ਚੂਸ ਕੇ ਥੁੱਕ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਲੱਗਿਆ ਕਿ ਉਸਦੀ ਇਹ ਸੱਟ ਛੋਟੀ ਨਹੀਂ ਸੀ। ਧੋਨੀ ਦੇ ਇਹ ਸੱਟ ਆਖਿਰਕਾਰ ਕਿਸ ਤਰ੍ਹਾਂ ਲੱਗੀ, ਫਿਲਹਾਲ ਇਸ ਬਾਰੇ 'ਚ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 337 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਭਾਰਤੀ ਟੀਮ ਨੇ 5 ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾਈਆਂ ਤੇ ਇਹ ਮੁਕਾਬਲਾ ਹਾਰ ਗਈ। ਇਸ ਮੈਚ 'ਚ ਧੋਨੀ ਨੇ 42 ਗੇਂਦਾਂ 'ਤੇ 31 ਦੌੜਾਂ ਬਣਾਈਆਂ ਸਨ।

ਭਾਰਤ ਨੂੰ ਹਰਾ ਕੇ ਜਿੱਤ ਨਾਲ ਅੰਤ ਕਰ ਸਕਦੇ ਹਾਂ : ਡਿਸਿਲਵਾ
NEXT STORY