ਲੰਡਨ— ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਕ੍ਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ 8 ਵਾਰ ਦੇ ਚੈਂਪੀਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈੱਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਵਿਚ 5 ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਫੈਡਰਰ ਦਾ 9ਵਾਂ ਵਿੰਬਲਡਨ ਖਿਤਾਬ ਜਿੱਤਣ ਦਾ ਸੁਪਨਾ ਬੁੱਧਵਾਰ ਨੂੰ ਇਥੇ ਉਦੋਂ ਟੁੱਟ ਗਿਆ ਜਦੋਂ ਸਵਿਟਜ਼ਰਲੈਂਡ ਦੇ ਇਸ ਖਿਡਾਰੀ ਨੂੰ 4 ਘੰਟੇ 13 ਮਿੰਟ ਚੱਲੇ ਇਸ ਮੁਕਾਬਲੇ ਵਿਚ 2-6, 6-7, (5/7), 7-5, 6-4, 13-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਐਂਡਰਸਨ ਦੀ ਫੈਡਰਰ ਖਿਲਾਫ 5 ਮੁਕਾਬਲਿਆਂ ਵਿਚ ਇਹ ਪਹਿਲੀ ਜਿੱਤ ਹੈ। ਮੁਕਾਬਲਾ ਇੰਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕੇ ਰਹੇ। ਜਦੋਂ ਵੀ ਲਗਦਾ ਸੀ ਕਿ ਫੈਡਰਰ ਮੈਚ ਖਤਮ ਕਰਨ ਜਾ ਰਿਹਾ ਹੈ, ਉਦੋਂ ਐਂਡਰਸਨ ਇਕ ਸ਼ਾਨਦਾਰ ਸਰਵਿਸ ਕਰ ਦਿੰਦਾ ਜਾਂ ਫਿਰ ਜ਼ਬਰਦਸਤ ਸ਼ਾਟ ਲਾ ਦਿੰਦਾ। ਐਂਡਰਸਨ 1983 ਵਿਚ ਕੇਵਿਨ ਕੁਰੇਨ ਤੋਂ ਬਾਅਦ ਵਿੰਬਲਡਨ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਦੱਖਣੀ ਅਫਰੀਕਾ ਦਾ ਪਹਿਲਾ ਮਰਦ ਖਿਡਾਰੀ ਹੈ।
ਜਾਪਾਨ ਵਿਖੇ ਵਰਲਡ ਟੂਰ 'ਚ ਹਿੱਸਾ ਲਵੇਗੀ ਦਿੱਲੀ ਹੂਪਰਸ
NEXT STORY