ਰਾਜਕੋਟ- ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਤੋਂ ਵਨ ਡੇ ਸੀਰੀਜ਼ ਦੇ ਓਪਨਿੰਗ ਮੁਕਾਬਲੇ ਵਿਚ 10 ਵਿਕਟਾਂ ਨਾਲ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਖਿਡਾਰੀਆਂ ਵਿਚਾਲੇ ਆਤਮ ਮੰਥਨ ਸ਼ੁਰੂ ਹੋ ਗਿਆ ਹੈ ਤੇ ਰਾਜਕੋਟ ਵਿਚ ਸ਼ਨੀਵਾਰ ਨੂੰ ਦੂਜੇ ਮੁਕਾਬਲੇ ਤੋਂ ਪਹਿਲਾਂ ਉਸਦੇ ਸਾਹਮਣੇ ਬੱਲੇਬਾਜ਼ੀ ਵਿਚ ਸੁਧਾਰ ਤੇ ਵੱਡੇ ਬਦਲਾਅ ਦਾ ਦਬਾਅ ਪੈਦਾ ਹੋ ਗਿਆ ਹੈ। ਵਿਰਾਟ ਕੋਹਲੀ ਦੀ ਸਟਾਰ ਭਾਰਤੀ ਟੀਮ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਆਸਟਰੇਲੀਆ ਹੱਥੋਂ ਪਹਿਲੇ ਹੀ ਵਨ ਡੇ ਵਿਚ ਜਿਸ ਤਰ੍ਹਾਂ 10 ਵਿਕਟਾਂ ਦੀ ਇਕਪਾਸੜ ਹਾਰ ਝੱਲਣੀ ਪਈ ਹੈ, ਉਸ ਤੋਂ ਬਾਅਦ ਹੀ ਉਹ ਸਖਤ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੀ ਹੈ। ਭਾਰਤ ਕੋਲ ਬਿਹਤਰੀਨ ਬੱਲੇਬਾਜ਼ ਹਨ ਪਰ ਇਸ ਮੈਚ ਵਿਚ ਉਸਦੇ ਬੱਲੇਬਾਜ਼ਾਂ ਨੇ ਹੀ ਸਭ ਤੋਂ ਵੱਧ ਨਿਰਾਸ਼ ਕੀਤਾ। ਓਪਨਰ ਤੇ ਉਪ ਕਪਤਾਨ ਰੋਹਿਤ ਆਪਣੇ ਘਰੇਲੂ ਮੈਦਾਨ 'ਤੇ 10 ਦੌੜਾਂ ਹੀ ਬਣ ਸਕਿਆ।
ਦੂਜੇ ਪਾਸੇ ਸ਼ਿਖਰ ਧਵਨ, ਰੋਹਿਤ ਤੇ ਲੋਕੇਸ਼ ਰਾਹੁਲ ਨੂੰ ਓਪਨਿੰਗ ਕ੍ਰਮ ਵਿਚ ਸ਼ਾਮਲ ਕਰਨ ਦੇ ਚੱਕਰ ਵਿਚ ਵਿਰਾਟ ਦਾ ਖੁਦ ਨੂੰ ਕ੍ਰਮ 'ਚ ਹੇਠਾਂ ਖਿਸਕਾਉਣਾ ਭਾਰੀ ਪੈ ਗਿਆ ਤੇ ਚੌਥੇ ਨੰਬਰ 'ਤੇ ਉਹ 16 ਦੌੜਾਂ ਹੀ ਬਣਾ ਸਕਿਆ। ਮੱਧਕ੍ਰਮ ਵਿਚ ਰਿਸ਼ਭ ਪੰਤ ਜ਼ਖ਼ਮੀ ਹੋ ਕੇ ਸੀਰੀਜ਼ 'ਚੋਂ ਬਾਹਰ ਹੋ ਗਿਆ ਹੈ, ਜਦਕਿ ਸ਼੍ਰੇਅਸ ਅਈਅਰ ਵੀ 4 ਦੌੜਾਂ ਹੀ ਬਣ ਸਕਿਆ। ਆਸਟਰੇਲੀਆਈ ਗੇਂਦਬਾਜ਼ਾਂ ਦੇ ਸਾਹਮਣੇ ਟੀਮ ਦੇ ਬੱਲੇਬਾਜ਼ ਟਿਕ ਨਹੀਂ ਸਕੇ ਤੇ ਧਵਨ ਦੀ 74 ਤੇ ਰਾਹੁਲ ਦੀ 47 ਦੌੜਾਂ ਦੀ ਪਾਰੀ ਤੋਂ ਇਲਾਵਾ ਬਾਕੀ ਸਾਰੇ ਫਲਾਪ ਸਾਬਤ ਹੋਏ ਸੀ।
ਭਾਰਤੀ ਟੀਮ ਲਈ ਇਹ ਹਾਰ ਇਸ ਸਾਲ ਆਸਟਰੇਲੀਆ ਦੀ ਹੀ ਮੇਜ਼ਬਾਨੀ ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸਬਕ ਸਿਖਾਉਣ ਵਾਲੀ ਹੈ। ਖੁਦ ਕਪਤਾਨ ਵਿਰਾਟ ਨੇ ਕਿਹਾ ਸੀ ਕਿ ਉਸਦੀ ਟੀਮ ਕਿਸੇ ਨੂੰ ਵੀ ਕਿਤੇ ਵੀ ਹਰਾ ਸਕਦੀ ਹੈ ਪਰ ਮੌਜੂਦਾ ਪ੍ਰਦਰਸ਼ਨ ਤੋਂ ਬਾਅਦ ਉਸਦੀ ਬੱਲੇਬਾਜ਼ੀ ਤੇ ਮਹਿੰਗੀ ਸਾਬਤ ਹੋਈ ਗੇਂਦਬਾਜ਼ੀ 'ਤੇ ਸ਼ੱਕ ਪੈਦਾ ਹੋ ਗਿਆ ਹੈ। ਸ਼੍ਰੀਲੰਕਾ ਵਿਰੁੱਧ ਹਾਲ ਹੀ ਦੀ ਟੀ-20 ਸੀਰੀਜ਼ ਵਿਚ ਕਲੀਨ ਸਵੀਪ ਤੋਂ ਬਾਅਦ ਮਜ਼ਬੂਤ ਦਿਸ ਰਹੀ ਭਾਰਤੀ ਟੀਮ ਦੀ ਪਿਛਲੇ 15 ਸਾਲਾਂ ਵਿਚ ਵਨ ਡੇ ਵਿਚ 10 ਵਿਕਟਾਂ ਨਾਲ ਇਹ ਪਹਿਲੀ ਸ਼ਰਮਨਾਕ ਹਾਰ ਹੈ। ਵਿਰਾਟ ਨੇ ਇਸ ਮੈਚ ਤੋਂ ਬਾਅਦ ਆਪਣੀ ਟੀਮ ਦਾ ਬਚਾਅ ਕੀਤਾ ਪਰ ਇਹ ਵੀ ਸੰਕੇਤ ਦਿੱਤਾ ਕਿ ਅਗਲੇ ਮੈਚਾਂ ਵਿਚ ਟੀਮ ਵਿਚ ਬਦਲਾਅ ਦੀ ਲੋੜ ਹੈ। ਬਦਲਾਅ ਦੀ ਗੱਲ ਕਰੀਏ ਤਾਂ ਵਿਰਾਟ ਕੋਲ ਵਾਪਸ ਆਪਣੇ ਤੀਜੇ ਕ੍ਰਮ 'ਤੇ ਪਰਤਣ ਦੀ ਉਮੀਦ ਹੈ ਤੇ ਰਾਹੁਲ ਨੂੰ ਚੌਥੇ ਨੰਬਰ 'ਤੇ ਖਿਸਕਾਇਆ ਜਾ ਸਕਦਾ ਹੈ, ਜਿਹੜਾ ਚੰਗੀ ਫਾਰਮ ਵਿਚ ਹੈ ਤੇ ਮੱਧਕ੍ਰਮ ਨੂੰ ਮਜ਼ਬੂਤੀ ਦੇ ਸਕਦਾ ਹੈ। ਵਿਕਟਕੀਪਰ ਪੰਤ ਦੇ ਬਾਹਰ ਹੋਣ ਨਾਲ ਕਪਤਾਨ 6ਵੇਂ ਨੰਬਰ 'ਤੇ ਕੇਦਾਰ ਨੂੰ ਮੌਕਾ ਦੇ ਸਕਦਾ ਹੈ।
ਗੇਂਦਬਾਜ਼ੀ ਵਿਭਾਗ ਵਿਚ ਭਾਰਤ ਨੇ 5 ਖਿਡਾਰੀਆਂ ਨੂੰ ਮੌਕਾ ਦਿੱਤਾ ਪਰ ਸ਼ੰਮੀ, ਬੁਮਰਾਹ ਤੇ ਕੁਲਦੀਪ ਨੇ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਦਿੱਤੀਆਂ। ਹਾਲਾਂਕਿ ਬੁਮਰਾਹ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ ਲਗਭਗ ਛੇ ਮਹੀਨਿਆਂ ਵਿਚ ਆਪਣਾ ਪਹਿਲਾ ਵਨ ਡੇ ਖੇਡ ਰਿਹਾ ਹੈ। ਡੈੱਥ ਓਵਰਾਂ ਵਿਚ ਉਹ ਮਾਹਿਰ ਹੈ ਤੇ ਉਸ ਤੋਂ ਰਾਜਕੋਟ ਵਿਚ ਵਾਪਸੀ ਦੀ ਉਮੀਦ ਰਹੇਗੀ। ਮੁੰਬਈ ਵਨ ਡੇ ਵਿਚ ਟੀਮ ਦੀ ਫੀਲਡਿੰਗ ਵੀ ਬਹੁਤ ਸਬਰਯੋਗ ਨਹੀਂ ਰਹੀ ਤੇ ਇਸ ਵਿਚ ਵੀ ਸੁਧਾਰ ਦੀ ਕਾਫੀ ਲੋੜ ਹੈ।
ਅਭਿਜੀਤ ਨੇ ਜਿੱਤਿਆ ਦਿੱਲੀ ਇੰਟਰਨੈਸ਼ਨਲ ਗ੍ਰੈਂਡ ਮਾਸਟਰ
NEXT STORY