ਨਵੀਂ ਦਿੱਲੀ : ਆਈ. ਸੀ. ਸੀ. ਵਰਲਡ ਕੱਪ 2019 ਦਾ ਸਭ ਤੋਂ ਵੱਡਾ ਮੁਕਾਬਲਾ 16 ਜੂਨ ਨੂੰ ਹੋਵੇਗਾ, ਜਦੋਂ 2 ਪੁਰਾਣੇ ਵਿਰੋਧੀ ਮੈਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਇਕ-ਦੂਜੇ ਨੂੰ ਟੱਕਰ ਦੇਣਗੇ। ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਵਿਚਾਲੇ ਮਾਹੌਲ ਬਣਨ ਲੱਗਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਭਾਰਤੀ ਟੀਮ ਅਤੇ ਪਾਕਿਸਤਾਨ ਦੇ ਪ੍ਰਸ਼ੰਸਕ ਇਕੱਠੇ ਭੰਗੜਾ ਪਾਉਂਦੇ ਦਿਸ ਰਹੇ ਹਨ। ਡੇਢ ਮਿੰਟ ਦੇ ਇਸ ਵੀਡੀਓ ਭਾਰਤੀ ਪ੍ਰਸ਼ੰਸਕ ਸੁਧੀਰ ਚੌਧਰੀ ਸ਼ੰਖ ਅਤੇ ਤਿਰੰਗੇ ਨਾਲ ਹਨ ਜਦਕਿ ਪਾਕਿਸਤਾਨ ਵੱਲੋਂ ਚਾਚਾ ਨਾਂ ਨਾਲ ਮਸ਼ਹੂਰ ਪ੍ਰਸ਼ੰਸਕ ਭੰਗੜਾ ਪਾ ਰਹੇ ਹਨ।
ਮੀਂਹ ਦਾ ਖਤਰਾ
ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਮੈਨਚੈਸਟਰ ਵਿਚ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਮੀਂਹ ਹੋਵੇਗਾ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਨਿਊਜ਼ੀਲੈਂਡ ਖਿਲਾਫ ਭਾਰਤ ਦਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਚੁੱਕਾ ਹੈ। ਐਕੁਆਵੈਦਰ ਡਾਟ ਕਾਮ ਮੁਤਾਬਕ ਐਤਵਾਰ ਨੂੰ ਮੈਨਚੈਸਟਰ ਵਿਚ ਸਵੇਰੇ 9 ਵਜੇ ਮੀਂਹ ਦੇ ਪਹਿਲੇ ਛਰਾਟੇ ਨਾਲ ਮੈਦਾਨ ਗਿੱਲਾ ਹੋ ਸਕਦਾ ਹੈ। ਇਸ ਤੋਂ ਬਾਅਦ ਦੋਬਾਰਾ 11 ਵਜੇ ਮੀਂਹ ਦੀ ਸੰਭਾਵਨਾ ਹੈ। ਦੁਪਿਹਰ 2 ਵਜੇ ਵੀ ਮੀਂਹ ਪੈ ਸਕਦਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਵਰਲਡ ਕੱਪ ਵਿਚ ਹੁਣ ਤੱਕ 6 ਮੁਕਾਬਲੇ ਹੋ ਚੁੱਕੇ ਹਨ ਅਤੇ ਸਾਰਿਆਂ 'ਚ ਭਾਰਤੀ ਟੀਮ ਦੀ ਜਿੱਤ ਹੋਈ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਵਧੇ ਰਾਜਨੀਤਿਕ ਤਣਾਅ ਕਾਰਨ ਇਸ ਮੈਚ ਦੇ ਬਾਇਕਾਟ ਦੀ ਮੰਗ ਕੀਤੀ ਗਈ ਸੀ।
ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਅੱਤਵਾਦ ਪੈਦਾ ਕਰਨ ਵਾਲੇ ਦੇਸ਼ਾਂ ਨਾਲ ਸਬੰਧ ਤੋੜਨ ਦੇ ਬੀ. ਸੀ. ਸੀ. ਆਈ. ਦੀ ਬੇਨਤੀ ਨੂੰ ਠੁਕਰਾਉਂਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਆਈ. ਸੀ. ਸੀ. ਦੀ ਕੋਈ ਭੂਮਿਕਾ ਨਹੀਂ ਹੈ। ਇਸ ਮੁਕਾਬਲੇ ਦੀਆਂ ਟਿਕਟਾਂ ਦੀ ਕੀਮਤ 60 ਹਜ਼ਾਰ ਰੁਪਏ ਤੱਕ ਪਹੁੰਚ ਗਈ ਸੀ। ਸਾਲ 2013 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਟੀਮ ਕੂਟਨੀਤਕ ਕਾਰਨਾਂ ਨਾਲ ਸਿਰਫ ਆਈ. ਸੀ. ਸੀ. ਅਤੇ ਏਸ਼ੀਆਈ ਕ੍ਰਿਕਟ ਕਾਊਂਸਿਲ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਟੂਰਨਾਮੈਂਟਾਂ ਵਿਚ ਹੀ ਆਹਮੋ-ਸਾਹਮਣੇ ਹੁੰਦੀ ਹੈ।
CWC : ਸ਼ੋਏਬ ਅਖਤਰ ਨੇ ਭਾਰਤ-ਪਾਕਿ ਮੈਚ ਤੋਂ ਪਹਿਲਾਂ ਮੀਂਹ ਨੂੰ ਲੈ ਕੇ ਕੀਤਾ ਇਹ ਮਜ਼ੇਦਾਰ ਟਵੀਟ
NEXT STORY