helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, APR 25, 2024
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ DC ਨੇ ਅਧਿਕਾਰੀਆਂ...
ਨਸ਼ੇੜੀਆਂ ਦੀ 'ਯਾਰੀ'! ਓਵਰਡੋਜ਼ ਨਾਲ ਹੋਈ ਸਾਥੀ ਦੀ...
ਪੰਜਾਬ ਭਾਜਪਾ 'ਚ ਛਿੜੀ ਖਿੱਚੋਤਾਣ! ਸੀਨੀਅਰ ਲੀਡਰ ਨੇ...
ਕਾਂਗਰਸੀ ਆਗੂ ਦੇ ਘਰ ਦੇ ਬਾਹਰ ਹੋਈ ਫਾਇਰਿੰਗ,...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਅੱਜ ਬੁੱਧਵਾਰ ਨੂੰ ਮੁੰਬਈ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਇਸ ਸਮੇਂ ਸੀਰੀਜ਼ 'ਚ 1-1 ਦੀ ਬਰਾਬਰੀ 'ਤੇ ਹਨ। ਹੁਣ ਜਿਹੜੀ ਟੀਮ ਇਹ ਆਖਰੀ ਮੁਕਾਬਲਾ ਜੀਤੇਗੀ ਟਰਾਫੀ ਉਸ ਦੇ ਨਾਂ ਹੀ ਹੋਵੇਗੀ। ਭਾਰਤੀ ਕਪਤਾਨ ਵਿਰਾਟ ਕੋਹਲੀ ਚਾਉਣਗੇ ਕਿ ਸੀਰੀਜ਼ ਦੇ ਇਸ ਫਾਈਨਲ ਮੈਚ 'ਚ ਜਿੱਤ ਹਾਸਲ ਕਰੀਏ ਪਰ ਇਹ ਉਨ੍ਹਾਂ ਦੇ ਲਈ ਆਸਾਨ ਨਹੀਂ ਰਹਿਣ ਵਾਲਾ। ਇਸਦੀ ਸਿੱਧੀ ਵਜ੍ਹਾ ਹੈ, ਭਾਰਤ ਦਾ ਮੁੰਬਈ ਦੇ ਵਾਨਖੇੜੇ 'ਚ ਖ਼ਰਾਬ ਟੀ-20 ਰਿਕਾਰਡ। ਭਾਰਤ ਨੇ ਇਸ ਮੈਦਾਨ 'ਤੇ ਹੁਣ ਤੱਕ ਕੁਲ ਤਿੰਨ ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਦੋ ਮੈਚਾਂ 'ਚ ਉਨ੍ਹਾਂ ਨੂੰ ਹਾਰ ਮਿਲੀ ਅਤੇ ਇਕ 'ਚ ਹੀ ਜਿੱਤ ਮਿਲੀ ਹੈ। ਪਿੱਚ ਰਿਪੋਰਟ ਅਤੇ ਮੌਸਮ ਦਾ ਮਿਜ਼ਾਜ ਵਾਨਖੇੜੇ 'ਚ ਭਾਰਤ ਨੇ ਪਹਿਲਾ ਟੀ-20 ਮੈਚ ਸਾਲ 2012 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਸੀ। ਇੰਗਲੈਂਡ ਖਿਲਾਫ ਸੀਰੀਜ਼ ਦਾ ਆਖਰੀ ਮੈਚ ਵਾਨਖੇੜੇ 'ਚ ਆਯੋਜਿਤ ਕੀਤਾ ਗਿਆ ਸੀ। ਧੋਨੀ ਦੀ ਅਗੁਵਾਈ ਵਾਲੀ ਟੀਮ ਨੂੰ ਇਸ ਮੈਚ 'ਚ ਇੰਗਲੈਂਡ ਤੋਂ 6 ਵਿਕਟਾਂ ਨਾਲ ਕਰਾਰੀ ਹਾਰ ਮਿਲੀ। ਇਸ ਤੋਂ ਬਾਅਦ ਮੁੰਬਈ 'ਚ ਭਾਰਤ ਨੂੰ ਦੂਜੀ ਹਾਰ 2016 ਟੀ-20 ਵਰਲਡ ਕੱਪ ਸੈਮੀਫਾਈਨਲ 'ਚ ਵੈਸਟਇੰਡੀਜ਼ ਕੋਲੋਂ ਮਿਲੀ ਸੀ। ਭਾਰਤ ਨੂੰ ਇਸ ਮੈਚ 'ਚ ਵੈਸਟਇੰਡੀਜ਼ ਨੇ 7 ਵਿਕਟਾਂ ਨਾਲ ਹਰਾਇਆ ਸੀ। ਇਸ ਮੈਦਾਨ 'ਤੇ ਭਾਰਤ ਨੂੰ 2 ਮੈਚਾਂ 'ਚ ਮਿਲੀ ਹਾਰ ਵਾਨਖੇੜੇ 'ਚ ਭਾਰਤ ਨੇ ਪਹਿਲਾ ਟੀ-20 ਮੈਚ ਸਾਲ 2012 'ਚ ਇੰਗਲੈਂਡ ਖਿਲਾਫ ਖੇਡਿਆ ਗਿਆ ਸੀ। ਇੰਗਲੈਂਡ ਖਿਲਾਫ ਸੀਰੀਜ਼ ਦਾ ਆਖਰੀ ਮੈਚ ਵਾਨਖੇੜੇ 'ਚ ਆਯੋਜਿਤ ਕੀਤਾ ਗਿਆ ਸੀ। ਧੋਨੀ ਦੀ ਅਗੁਵਾਈ ਵਾਲੀ ਟੀਮ ਨੂੰ ਇਸ ਮੈਚ 'ਚ ਇੰਗਲੈਂਡ ਕੋਲੋਂ 6 ਵਿਕਟਾਂ ਨਾਲ ਕਰਾਰੀ ਹਾਰ ਮਿਲੀ। ਇਸ ਤੋਂ ਬਾਅਦ ਮੁੰਬਈ 'ਚ ਭਾਰਤ ਨੂੰ ਦੂਜੀ ਹਾਰ 2016 ਟੀ-20 ਵਰਲਡ ਕੱਪ ਸੈਮੀਫਾਈਨਲ 'ਚ ਵੈਸਟਇੰਡੀਜ਼ ਕੋਲੋਂ ਮਿਲੀ ਸੀ। ਭਾਰਤ ਨੂੰ ਇਸ ਮੈਚ 'ਚ ਵੈਸਟਇੰਡੀਜ਼ ਨੇ 7 ਵਿਕਟਾਂ ਨਾਲ ਹਰਾਇਆ ਸੀ।
ਸ਼੍ਰੀਲੰਕਾ ਖਿਲਾਫ ਭਾਰਤ ਨੂੰ ਮਿਲੀ ਇਕਲੌਤੀ ਜਿੱਤ ਭਾਰਤ ਨੂੰ ਇੱਥੇ ਇਕਲੌਤੀ ਜਿੱਤ 2017 'ਚ ਸ਼੍ਰੀਲੰਕਾ ਖਿਲਾਫ ਮਿਲੀ ਸੀ। ਇਸ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਨੇ ਕੀਤੀ ਸੀ ਅਤੇ ਇਸ ਦੇ ਨਾਲ ਹੀ ਭਾਰਤ ਨੂੰ ਇਸ ਮੈਦਾਨ 'ਤੇ ਪਹਿਲੀ ਜਿੱਤ ਹਾਸਲ ਹੋਈ। ਸ਼੍ਰੀਲੰਕਾ ਨੇ ਇਸ ਮੈਚ 'ਤੇ ਭਾਰਤ ਨੂੰ 136 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਪਿਛਲੀਆਂ 12 'ਚੋਂ 7 ਸੀਰੀਜ਼ 'ਚ ਜਿੱਤ ਹਾਸਲ ਕੀਤੀ ਹੈ ਅਤੇ 2 ਹਾਰੀਆਂ, 3 ਸੀਰੀਜ਼ ਡ੍ਰਾ ਰਹੀਆਂ ਹਨ। ਜੁਲਾਈ 2017 'ਚ ਵੈਸਟਇੰਡਜ਼ ਅਤੇ ਫਰਵਰੀ 2019 'ਚ ਆਸਟਰੇਲੀਆ ਨੇ ਟੀਮ ਇੰਡੀਆ ਨੂੰ ਹਰਾਇਆ ਸੀ। ਉਥੇ ਹੀ, ਪਿਛਲੀ ਸੀਰੀਜ਼ 'ਚ ਟੀਮ ਇੰਡੀਆ ਨੇ ਅਗਸਤ 2019 'ਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ। ਵਾਨਖੇੜੇ ਸਟੇਡੀਅਮ ਦਾ ਰਿਕਾਰਡ ਵੈਸਟਇੰਡੀਜ਼ ਦੇ ਪੱਖ 'ਚ ਵਾਨਖੇੜੇ ਸਟੇਡੀਅਮ 'ਤੇ ਹੁਣ ਤਕ ਹੋਏ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸਿਰਫ ਇਕ ਸੈਂਕੜਾ ਹੀ ਲੱਗ ਸਕਿਆ ਹੈ। ਇਹ ਸੈਂਕੜਾ ਕ੍ਰਿਸ ਗੇਲ ਨੇ 2016 ਟੀ-20 ਵਰਲਡ ਕੱਪ ਦੌਰਾਨ 16 ਮਾਰਚ ਨੂੰ ਇੰਗਲੈਂਡ ਖਿਲਾਫ ਲਾਇਆ ਸੀ। ਗੇਲ ਨੇ ਸਿਰਫ 48 ਗੇਂਦਾਂ 'ਚ 5 ਚੌਕੇ ਅਤੇ 11 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ ਸਨ। ਇਸ ਮੈਦਾਨ 'ਤੇ ਦੂਜਾ ਸਰਵਸ਼੍ਰੇਸ਼ਠ ਸਕੋਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ 31 ਮਾਰਚ 2016 ਨੂੰ ਵਰਲਡ ਕੱਪ ਦੇ ਦੌਰਾਨ ਵੈਸਟਇੰਡੀਜ਼ ਖਿਲਾਫ ਮੈਚ 'ਚ ਅਜੇਤੂ 89 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਜੋ ਰੂਟ ਦੱਖਣੀ ਅਫਰੀਕਾ ਖਿਲਾਫ 83 ਦੌੜਾਂ ਬਣਾ ਕੇ ਇਸ ਲਿਸਟ 'ਚ ਤੀਜੇ ਸਥਾਨ 'ਤੇ ਹਨ। ਟੀਮ ਇੰਡੀਆ-ਵੈਸਟਇੰਡੀਜ਼ ਹੈੱਡ ਟੂ ਹੈੱਡ ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤੱਕ 16 ਮੈਚ ਗਏ ਹਨ। ਜਿਨ੍ਹਾਂ 'ਚੋਂ ਟੀਮ ਇੰਡੀਆ ਨੇ 9 ਮੈਚ ਜਿੱਤੇ ਹਨ, ਜਦ ਕਿ 6 'ਚ ਹਾਰ ਮਿਲੀ। ਇਕ ਮੁਕਾਬਲਾ ਬੇਨਤੀਜਾ ਰਿਹਾ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਪਿਛਲੀਆਂ ਦੋ ਟੀ-20 ਸੀਰੀਜ਼ 'ਚ ਕਲੀਨ ਸਵੀਪ ਕੀਤਾ ਹੈ।ਗੇਲ ਦੇ ਨਾਂ ਹੈ ਇਸ ਮੈਦਾਨ ਦਾ ਇਕਲੌਤਾ ਸੈਂਕੜਾ ਵਾਨਖੇੜੇ ਸਟੇਡੀਅਮ 'ਤੇ ਹੁਣ ਤਕ ਹੋਏ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸਿਰਫ ਇਕ ਸੈਂਕੜਾ ਹੀ ਲੱਗ ਸਕਿਆ ਹੈ। ਇਹ ਸੈਂਕੜਾ ਕ੍ਰਿਸ ਗੇਲ ਨੇ 2016 ਟੀ-20 ਵਰਲਡ ਕੱਪ ਦੌਰਾਨ 16 ਮਾਰਚ ਨੂੰ ਇੰਗਲੈਂਡ ਖਿਲਾਫ ਲਾਇਆ ਸੀ। ਗੇਲ ਨੇ ਸਿਰਫ 48 ਗੇਂਦਾਂ 'ਚ 5 ਚੌਕਿਆਂ ਅਤੇ 11 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ ਸਨ। ਇਸ ਮੈਦਾਨ 'ਤੇ ਦੂਜਾ ਸਰਵਸ਼੍ਰੇਸ਼ਠ ਸਕੋਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ 31 ਮਾਰਚ 2016 ਨੂੰ ਵਰਲਡ ਕੱਪ ਦੇ ਦੌਰਾਨ ਵੈਸਟਇੰਡੀਜ਼ ਖਿਲਾਫ ਮੈਚ 'ਚ ਅਜੇਤੂ 89 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਜੋ ਰੂਟ ਦੱਖਣੀ ਅਫਰੀਕਾ ਖਿਲਾਫ 83 ਦੌੜਾਂ ਬਣਾ ਕੇ ਇਸ ਲਿਸਟ 'ਚ ਤੀਜੇ ਸਥਾਨ 'ਤੇ ਹਨ। ਸਰਵਸ਼੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਕ੍ਰਿਸ ਮਾਰਿਸ ਦੇ ਨਾਂ : ਇਸ ਮੈਦਾਨ 'ਤੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਸਰਵਸ਼੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮਾਰਿਸ ਦੇ ਨਾਂ 'ਤੇ ਦਰਜ ਹਨ। ਮਾਰਿਸ ਨੇ 20 ਮਾਰਚ 2016 ਨੂੰ ਅਫਗਾਨਿਸਤਾਨ ਖਿਲਾਫ 27 ਦੌੜਾਂ 'ਤੇ 4 ਵਿਕਟਾਂ ਲਈਆਂ ਸਨ। ਭਾਰਤ ਦੇ ਯੁਵਰਾਜ ਸਿੰਘ ਨੇ 22 ਦਸੰਬਰ 2012 ਨੂੰ ਇੰਗਲੈਂਡ ਖਿਲਾਫ 17 ਦੌੜਾਂ 'ਤੇ 3 ਵਿਕਟਾਂ ਲਈਆਂ ਸਨ, ਜਦ ਕਿ ਦ. ਅਫਰੀਕਾ ਕਾਇਲ ਐਬਾਟ ਨੇ 18 ਮਾਰਚ 2016 ਨੂੰ ਇੰਗਲੈਂਡ ਖਿਲਾਫ 41 ਦੌੜਾਂ 'ਤੇ 3 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਵਾਨਖੇੜੇ 'ਚ ਇਨ੍ਹਾਂ ਟੀਮਾਂ ਦੇ ਤਿੰਨ ਵੱਡੇ ਸਕੋਰ : ਇਸ ਸਟੇਡੀਅਮ 'ਚ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਇੰਗਲੈਂਡ ਨਾਂ ਹੈ ਜਦੋਂ ਉਸ ਨੇ 2016 ਟੀ-20 ਵਰਲਡ ਕੱਪ 'ਚ ਦੱਖਣੀ ਅਫਰੀਕਾ ਖਿਲਾਫ 8 ਵਿਕਟਾਂ 'ਤੇ 230 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੇ ਇਸ ਮੈਚ 'ਚ ਇੰਗਲੈਂਡ ਖਿਲਾਫ 4 ਵਿਕਟਾਂ 'ਤੇ 229 ਦੌੜਾਂ ਬਣਾਈਆਂ ਸਨ ਜੋ ਇਸ ਮੈਦਾਨ ਦਾ ਦੂਜਾ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਨੇ ਇਸ ਵਰਲਡ ਕੱਪ ਦੇ ਦੌਰਾਨ ਅਫਗਾਨਿਸਤਾਨ ਖਿਲਾਫ 5 ਵਿਕਟਾਂ 'ਤੇ 209 ਦੌੜਾਂ ਬਣਾਈਆਂ ਸਨ ।
ਵਿੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚ ਧਵਨ ਦੀ ਜਗ੍ਹਾ ਟੀਮ 'ਚ ਸ਼ਾਮਲ ਹੋ ਸਕਦਾ ਹੈ ਮਯੰਕ ਅਗਰਵਾਲ
Stories You May Like
ਬਾਈਡੇਨ ਪ੍ਰਸ਼ਾਸਨ ਨੇ ਲੱਖਾਂ ਤਨਖਾਹਦਾਰ ਕਰਮਚਾਰੀਆਂ ਲਈ ਕੀਤਾ ਅਹਿਮ ਐਲਾਨ
ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ, ਬਿੱਲ ਹੋਇਆ ਪਾਸ
ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਇਨਾਮ ਲਈ ਚੋਟੀ ਦੇ ਪ੍ਰਤੀਯੋਗੀਆਂ...
ਫਿਲੀਪੀਨਜ਼ 'ਚ ਲੂ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 6 ਹੋਈ
Health Tips: ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਆਂਵਲਾ’ ਸਣੇ ਇਨ੍ਹਾਂ...
ਵਿਕਟੋਰੀਅਨ ਪਾਰਲੀਮੈਂਟ 'ਚ ਕਰਵਾਏ ਗਏ ਵਿਸਾਖੀ ਦੇ ਸਮਾਗਮ (ਤਸਵੀਰਾਂ)
ਭਾਰਤ ਦੇ ਇਸ ਸ਼ਹਿਰ 'ਚ ਹੈ ਦੁਨੀਆ ਦੀ ਸਭ ਤੋਂ ਵੱਡੀ ਕੁਰਾਨ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜ ਸਕਦੇ ਨੇ ਲੋਕ ਸਭਾ ਚੋਣ!
ਅਮਰੀਕਾ 'ਚ ਆਤਮ ਹੱਤਿਆ ਦੀ ਰੋਕਥਾਮ ਲਈ ਰਾਸ਼ਟਰੀ ਰਣਨੀਤੀ, ਦੋ ਭਾਰਤੀ -ਅਮਰੀਕੀ...
ਈਰਾਨ ਦੇ ਰਾਸ਼ਟਰਪਤੀ ਰਈਸੀ ਦਾ ਪਾਕਿਸਤਾਨ ਦੌਰਾ ਸਮਾਪਤ
ਇੰਸਟਾਗ੍ਰਾਮ 'ਚ ਆ ਰਹੀ ਵੱਡੀ ਅਪਡੇਟ, ਮੈਸੇਜ 'ਚ ਆਟੋਮੈਟਿਕ ਬਲੱਰ ਹੋ ਜਾਣਗੀਆਂ...
ਤਾਈਵਾਨ: ਚੀਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਪਿਤਾ-ਪੁੱਤਰ ਨੂੰ 8 ਸਾਲ ਦੀ ਸਜ਼ਾ
ਚੋਣਾਂ ਲੜਨ ਲਈ ਜ਼ਮੀਨ ਤੱਕ ਵੇਚ ਚੁੱਕੇ ਹਨ ਬਦਾਯੂੰ ਦੇ ਹਰੀ ਸਿੰਘ
ਈਰਾਨ ਨਾਲ ਵਪਾਰਕ ਸੌਦੇ ਕਰਨ 'ਤੇ ਪਾਕਿਸਤਾਨ ਨੂੰ ਅਮਰੀਕਾ ਦੀ ਸਖ਼ਤ ਚਿਤਾਵਨੀ
ਜਵਾਲਾਮੁਖੀ ਦੇਖਣਾ ਔਰਤ ਨੂੰ ਪਿਆ ਭਾਰੀ, ਸੈਲਫੀ ਲੈਣ ਦੌਰਾਨ ਵਾਪਰਿਆ ਹਾਦਸਾ
ਹਲਦੀ ਦੀ ਰਸਮ ਦੌਰਾਨ ਵਾਪਰਿਆ ਵੱਡਾ ਹਾਦਸਾ, ਵਿਆਹ ਦੇ ਕੁਝ ਘੰਟੇ ਪਹਿਲਾਂ ਲਾੜੇ ਦੀ...
ਕਿੰਗ ਚਾਰਲਸ ਨੇ ਸ਼ਾਹੀ ਸਨਮਾਨਾਂ ਦਾ ਕੀਤਾ ਪਰਦਾਫਾਸ਼, ਬ੍ਰਿਟਿਸ਼ ਭਾਰਤੀ ਡਾਕਟਰ ਨੂੰ...
ਅਮਰੀਕਾ 'ਚ ਵਿਦਿਆਰਥੀਆਂ ਵੱਲੋਂ ਇਜ਼ਰਾਈਲ-ਹਮਾਸ ਯੁੱਧ ਖ਼ਿਲਾਫ਼ ਪ੍ਰਦਰਸ਼ਨ ਤੇਜ਼
Subscribe Now!