ਚੇਸਟਰ ਲੀ ਸਟ੍ਰੀਟ— ਸ਼੍ਰੀਲੰਕਾ ਵਿਸ਼ਵ ਕੱਪ 'ਚੋਂ ਪਹਿਲਾਂ ਹੀ ਬਾਹਰ ਹੋ ਗਿਆ ਹੈ ਪਰ ਟੀਮ ਦੇ ਆਫ ਸਪਿਨਰ ਧਨੰਜਯ ਡਿਸਿਲਵਾ ਦਾ ਮੰਨਣਾ ਹੈ ਕਿ ਉਹ ਸ਼ਨੀਵਾਰ ਨੂੰ ਭਾਰਤ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਜਿੱਤ ਨਾਲ ਆਪਣੀ ਮੁਹਿੰਮ ਦਾ ਅੰਤ ਕਰ ਸਕਦੇ ਹਨ।
ਸ਼੍ਰੀਲੰਕਾ ਦਾ ਵਿਸ਼ਵ ਕੱਪ ਵਿਚ ਉਤਰਾਅ-ਚੜ੍ਹਾਅ ਵਾਲਾ ਪ੍ਰਦਰਸ਼ਨ ਜਾਰੀ ਰਿਹਾ। ਉਸ ਨੇ ਸੋਮਵਾਰ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ। ਇਹ ਉਸ ਦੀ ਟੂਰਨਾਮੈਂਟ ਵਿਚ ਤੀਜੀ ਜਿੱਤ ਹੈ ਪਰ ਇਸ ਤੋਂ ਪਹਿਲਾਂ ਹੀ ਉਹ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ ਸੀ। ਸ਼੍ਰੀਲੰਕਾ ਨੇ ਹਾਲਾਂਕਿ ਇਸ ਵਿਚਾਲੇ ਇੰਗਲੈਂਡ ਦੇ ਸਮੀਕਰਨ ਵਿਗਾੜੇ ਤੇ ਡਿਸਿਲਵਾ ਦਾ ਮੰਨਣਾ ਹੈ ਕਿ ਉਸ ਦੀ ਟੀਮ ਹੈਂਡਿਗਲੇ ਵਿਚ ਵਿਰਾਟ ਦੀ ਟੀਮ ਨੂੰ ਵੀ ਹਰਾ ਸਕਦੀ ਹੈ। ਉਸ ਨੇ ਕਿਹਾ, ''ਅਸੀਂ ਹੋਰਨਾਂ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਭਾਰਤ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਵੈਸਟਇੰਡੀਜ਼ ਨੂੰ ਹਰਾਇਆ ਹੈ। ਜੇਕਰ ਅਸੀਂ ਇਸੇ ਤਰ੍ਹਾਂ ਆਤਮ-ਵਿਸ਼ਵਾਸ ਨਾਲ ਅਗਲੇ ਮੈਚ ਵਿਚ ਉਤਰਦੇ ਹਾਂ ਤਾਂ ਭਾਰਤ ਨੂੰ ਫਿਰ ਤੋਂ ਹਰਾ ਸਕਦੇ ਹਾਂ।''
ਫੈਡਰਰ ਉਲਟਫੇਰ ਤੋਂ ਬਚਿਆ; ਬਾਰਟੀ ਤੇ ਕਰਬਰ ਵਿੰਬਲਡਨ ਦੇ ਦੂਜੇ ਦੌਰ 'ਚ
NEXT STORY