ਬੇਂਗਲੁਰੂ— ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਜੇਕਰ ਭਾਰਤ ਨੇ ਇੰਗਲੈਂਡ 'ਚ ਹੋਣ ਵਾਲਾ ਵਿਸ਼ਵ ਕੱਪ ਜਿੱਤਣਾ ਹੈ ਤਾਂ ਉਸ ਨੂੰ ਮੱਧਕ੍ਰਮ ਬੱਲੇਬਾਜ਼ੀ ਦੇ ਪੇਚ ਵਿਚ ਨਹੀਂ ਫਸਨਾ ਚਾਹੀਦਾ। ਭਾਰਤੀ ਟੀਮ ਇਸ ਸਮੇਂ ਮੱਧਕ੍ਰਮ ਖਾਸ ਤੌਰ 'ਤੇ 4 ਨੰਬਰ ਨੂੰ ਲੈ ਕੇ ਉਲਝਣ ਵਿਚ ਫਸੀ ਹੋਈ ਹੈ। ਭਾਰਤ ਕੋਲ ਮੌਜੂਦਾ ਸਮੇਂ ਵਿਚ ਇਸ ਨੰਬਰ 'ਤੇ ਖੇਡਣ ਲਈ ਕਈ ਖਿਡਾਰੀ ਹਨ। ਆਈ. ਪੀ. ਐੱਲ. ਦੇ ਹਰ ਮੁਕਾਬਲੇ ਤੋਂ ਬਾਅਦ ਸਾਬਕਾ ਖਿਡਾਰੀ 4 ਨੰਬਰ ਲਈ ਵਿਜੇ ਸ਼ੰਕਰ, ਅਜਿੰਕਯਾ ਰਹਾਣੇ, ਅੰਬਾਤੀ ਰਾਇਡੂ ਅਤੇ ਸੰਜੂ ਸੈਮਸਨ ਵਰਗੇ ਨਾਵਾਂ ਦੀ ਸਲਾਹ ਦੇ ਰਹੇ ਹਨ। ਭਾਰਤੀ ਟੀਮ ਨੇ ਵੀ ਇਸ ਸਥਾਨ 'ਤੇ ਪਿਛਲੇ ਕੁੱਝ ਸਮੇਂ ਵਿਚ ਕਈ ਬੱਲੇਬਾਜ਼ਾਂ ਨੂੰ ਪਰਖਿਆ ਹੈ। ਸ਼ੇਆਸ ਅਈਅਰ ਅਤੇ ਹਨੁਮਾ ਵਿਹਾਰੀ ਵੀ ਇਸ ਸਥਾਨ ਦੀ ਰੇਸ ਵਿਚ ਸ਼ਾਮਲ ਹਨ।
ਪੰਤ ਦੀ ਤੁਲਨਾ ਧੋਨੀ ਨਾਲ ਨਹੀਂ ਕੀਤੀ ਜਾ ਸਕਦੀ
ਭਾਰਤ ਦੀ ਪਹਿਲੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਹੋਣਹਾਰ ਕ੍ਰਿਕਟਰ ਹੈ ਪਰ ਉਸ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਟੈਸਟ ਕ੍ਰਿਕਟ ਵਿਚ ਵਿਕਟਕੀਪਰ ਦੇ ਰੂਪ ਵਿਚ ਭਾਰਤ ਦੀ ਪਹਿਲੀ ਪਸੰਦ ਪੰਤ ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਟੀਮ ਦੀ ਚੋਣ ਇਸੇ ਮਹੀਨੇ ਕੀਤੀ ਜਾਵੇਗੀ। ਵਿਸ਼ਵ ਕੱਪ 1983 ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਕਪਿਲ ਨੇ ਕਿਹਾ ਕਿ ਤੁਸੀਂ ਕਦੇ ਵੀ ਕਿਸੇ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਨਹੀਂ ਕਰ ਸਕਦੇ। ਕੋਈ ਵੀ ਕਦੇ ਧੋਨੀ ਦੇ ਪੱਧਰ ਦੇ ਖਿਡਾਰੀ ਦੀ ਜਗ੍ਹਾ ਨਹੀਂ ਲੈ ਸਕਦਾ। ਪੰਤ ਹੁਨਰਮੰਦ ਖਿਡਾਰੀ ਹੈ। ਧੋਨੀ ਨਾਲ ਤੁਲਨਾ ਕਰ ਕੇ ਸਾਨੂੰ ਉਸ ਨੂੰ ਦਬਾਅ ਵਿਚ ਨਹੀਂ ਪਾਉਣਾ ਚਾਹੀਦਾ।
ਸਮਾਂ ਹੱਥੋਂ ਨਿਕਲ ਰਿਹੈ, ਮੌਕਿਆਂ ਦਾ ਫਾਇਦਾ ਉਠਾਉਣਾ ਪਵੇਗਾ : ਨਹਿਰਾ
NEXT STORY