ਸਪੋਰਟਸ ਡੈਸਕਕ- ਭਾਰਤ ਪਹਿਲੀ ਵਾਰ ਏਐੱਫਸੀ (AFC) ਮਹਿਲਾ ਚੈਂਪੀਅਨਜ਼ ਲੀਗ 2026-27 ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿਸ ਦੇ ਗਰੁੱਪ ਬੀ ਦੇ ਮੁਕਾਬਲੇ 1 ਤੋਂ 7 ਨਵੰਬਰ ਤੱਕ ਕੋਲਕਾਤਾ ਵਿੱਚ ਖੇਡੇ ਜਾਣਗੇ। ਵੀਰਵਾਰ ਨੂੰ ਕੁਆਲਾਲੰਪੁਰ (ਮਲੇਸ਼ੀਆ) ਵਿਖੇ ਏਐੱਫਸੀ ਹਾਊਸ ਵਿੱਚ ਕੱਢੇ ਗਏ ਮੁੱਖ ਡਰਾਅ ਅਨੁਸਾਰ, ਭਾਰਤ ਦੀ ਇੰਡੀਅਨ ਵਿਮੈਨਜ਼ ਲੀਗ ਚੈਂਪੀਅਨ ਈਸਟ ਬੰਗਾਲ ਟੀਮ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ ਵਿੱਚ ਈਸਟ ਬੰਗਾਲ ਦਾ ਮੁਕਾਬਲਾ ਹਵਾਚੇਓਨ ਕੇਐੱਸਪੀਓ ਡਬਲਯੂਐੱਫਸੀ (ਦੱਖਣੀ ਕੋਰੀਆ), ਹੋ ਚੀ ਮਿਨ੍ਹ ਸਿਟੀ ਡਬਲਯੂਐੱਫਸੀ (ਵੀਅਤਨਾਮ) ਅਤੇ ਅਪ੍ਰੈਲ 25 ਸਪੋਰਟਸ ਕਲੱਬ (ਉੱਤਰੀ ਕੋਰੀਆ) ਨਾਲ ਹੋਵੇਗਾ। ਈਸਟ ਬੰਗਾਲ ਨੇ ਸ਼ੁਰੂਆਤੀ ਦੌਰ ਦੇ ਗਰੁੱਪ ਏ ਵਿੱਚ ਸਬਾਹ ਐੱਫਸੀ (ਮਲੇਸ਼ੀਆ), ਰਾਜਸ਼ਾਹੀ ਸਟਾਰਸ (ਬੰਗਲਾਦੇਸ਼) ਅਤੇ ਰੋਵਰਸ ਐੱਫਸੀ (ਗੁਆਮ) ਨੂੰ ਪਛਾੜ ਕੇ ਲਗਾਤਾਰ ਦੂਜੇ ਸੀਜ਼ਨ ਲਈ ਮੁੱਖ ਡਰਾਅ ਵਿੱਚ ਜਗ੍ਹਾ ਬਣਾਈ ਹੈ।
ਭਾਰਤੀ ਫੁੱਟਬਾਲ 'ਚ ਵੱਡਾ ਫੈਸਲਾ: ਸੀਨੀਅਰ ਖਿਡਾਰੀ ਬਾਹਰ, ਕੋਚ ਬੋਲੇ- "ਚੋਣ ਸਿਰਫ਼ ਯੋਗਤਾ 'ਤੇ"
NEXT STORY