ਵੰਤਾ (ਫਿਨਲੈਂਡ)- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦੀ ਅਗਵਾਈ ’ਚ ਭਾਰਤੀ ਸ਼ਟਲਰ ਮੰਗਲਵਾਰ ਤੋਂ ਇੱਥੇ ਹੋਣ ਵਾਲੇ 500,000 ਅਮਰੀਕੀ ਡਾਲਰ ਦੇ ਆਰਕਟਿਕ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਆਪਣੇ ਬੀ. ਡਬਲਯੂ. ਐੱਫ. ਸੈਸ਼ਨ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਗੇ।
ਏਸ਼ੀਆਈ ਖੇਡਾਂ ’ਚ ਭਾਰਤੀ ਬੈਡਮਿੰਟਨ ਖਿਡਾਰੀਆਂ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਸੀ ਅਤੇ ਉਨ੍ਹਾਂ ਨੂੰ ਸਿਰਫ ਇਕ ਤਮਗਾ ਮਿਲਿਆ ਸੀ। ਸਿੰਧੂ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ’ਚ ਚੀਨ ਦੀ ਚੇਨ ਯੂਫੇਈ ਤੋਂ ਸਖਤ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ 31 ਸਾਲਾ ਖਿਡਾਰਨ ਹਾਲਾਂਕਿ ਚੰਗੀ ਫਾਰਮ ’ਚ ਹੈ। ਉਸ ਨੇ ਇਸ ਸਾਲ ਜਾਪਾਨ ਓਪਨ ਜਿੱਤਿਆ ਹੈ। ਉਹ ਪਹਿਲੇ ਦੌਰ ’ਚ ਕੁਆਲੀਫਾਇਰ ਦਾ ਸਾਹਮਣਾ ਕਰੇਗੀ।
ਕਿਦਾਂਬੀ ਸ਼੍ਰੀਕਾਂਤ ਅਤੇ ਐੱਚ. ਐੱਸ. ਪ੍ਰਣੋਏ ਏਸ਼ੀਆਈ ਖੇਡਾਂ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਦਾ ਹਿੱਸਾ ਸਨ ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਇਹ ਦੋਵੇਂ ਖਿਡਾਰੀ ਆਪਣੀ ਫਾਰਮ ਨੂੰ ਫਿਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਸ਼੍ਰੀਕਾਂਤ ਦਾ ਪਹਿਲਾ ਮੈਚ ਕੈਨੇਡਾ ਦੇ ਬ੍ਰਾਇਨ ਯਾਂਗ ਨਾਲ ਹੋਵੇਗਾ, ਜਦਕਿ ਪ੍ਰਣੋਏ ਦਾ ਸਾਹਮਣਾ ਡੈੱਨਮਾਰਕ ਦੇ ਚੌਥਾ ਦਰਜਾ ਪ੍ਰਾਪਤ ਐਂਡਰਸ ਐਂਟੋਨਸਨ ਨਾਲ ਹੋਵੇਗਾ।
ਮਹਿਲਾ ਸਿੰਗਲਜ਼ ’ਚ ਤਾਇਪੇ ਓਪਨ ਸੁਪਰ 300 ਜਿੱਤਣ ਵਾਲੀ ਤਨਵੀ ਸ਼ਰਮਾ ਦਾ ਮੁਕਾਬਲਾ ਚੀਨੀ ਤਾਇਪੇ ਦੀ ਚਿਊ ਪਿਨ-ਚਿਆਨ ਨਾਲ ਹੋਵੇਗਾ, ਜਦਕਿ ਵੀਅਤਨਾਮ ਓਪਨ ਸੁਪਰ 100 ’ਚ ਉਪ ਜੇਤੂ ਰਹੀ ਈਸ਼ਾਰਾਨੀ ਬਰੂਆ ਦਾ ਸਾਹਮਣਾ ਥਾਈਲੈਂਡ ਦੀ ਚੋਟੀ ਦਾ ਦਰਜਾ ਪ੍ਰਾਪਤ ਰਤਚਾਨੋਕ ਇੰਤਾਨੋਨ ਨਾਲ ਹੋਵੇਗਾ।
ਕੋਰੀਆ ਮਾਸਟਰਜ਼ ਸੁਪਰ 300 ’ਚ ਆਪਣਾ ਪਹਿਲਾ ਬੀ. ਡਬਲਯੂ. ਐੱਫ. ਵਰਲਡ ਟੂਰ ਖਿਤਾਬ ਜਿੱਤਣ ਵਾਲੀ ਅਸ਼ਮਿਤਾ ਚਾਲੀਹਾ ਦਾ ਸਾਹਮਣਾ ਡੈੱਨਮਾਰਕ ਦੀ 7ਵਾਂ ਦਰਜਾ ਪ੍ਰਾਪਤ ਲਾਈਨ ਕ੍ਰਿਸਟੋਫਰਸਨ ਨਾਲ ਹੋਵੇਗਾ, ਜਦਕਿ ਉੱਨਤੀ ਹੁੱਡਾ ਦਾ ਮੁਕਾਬਲਾ ਚੀਨ ਦੀ ਹਾਨ ਕੀਆਨ ਸ਼ੀ ਨਾਲ ਹੋਵੇਗਾ।
ਵਿਰਾਟ ਕੋਹਲੀ ਨੇ ਪ੍ਰੇਮਾਨੰਦ ਜੀ ਦੇ ਆਸ਼ਰਮ ਆਉਣ ਲਈ ਲਏ 5 ਕਰੋੜ ! ਦਾਅਵੇ ਨੇ ਮਚਾਈ ਸਨਸਨੀ
NEXT STORY