ਨਾਗੋਆ : ਭਾਰਤੀ ਮੁੱਕੇਬਾਜ਼ ਸੁਮਿਤ ਏਸ਼ੀਆਈ ਖੇਡਾਂ 'ਚ ਇਰਾਕ ਦੇ ਅਲ ਸਾਰੇ ਅਲੀ ਖ਼ਿਲਾਫ਼ ਪੁਰਸ਼ਾਂ ਦੇ 70 ਕਿੱਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਸੱਟ ਲੱਗਣ ਕਾਰਨ ਬਾਹਰ ਹੋ ਗਏ ਹਨ।
ਹਰਿਆਣਾ ਦੇ 23 ਸਾਲਾ ਸੁਮਿਤ ਪਹਿਲੇ ਦੋ ਰਾਊਂਡਾਂ 'ਚ ਅੱਗੇ ਚੱਲ ਰਹੇ ਸਨ, ਪਰ ਤੀਜੇ ਰਾਊਂਡ 'ਚ ਵਿਰੋਧੀ ਖਿਡਾਰੀ ਦੇ ਇੱਕ ਪੰਚ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੇ ਗੋਡੇ 'ਤੇ ਸੱਟ ਲੱਗ ਗਈ ਅਤੇ ਉਹ ਹੇਠਾਂ ਡਿੱਗ ਪਏ। ਇਸ ਤੋਂ ਬਾਅਦ ਉਹ ਖੇਡ ਜਾਰੀ ਨਹੀਂ ਰੱਖ ਸਕੇ, ਜਿਸ ਕਾਰਨ ਰੈਫ਼ਰੀ ਨੇ ਮੁਕਾਬਲਾ ਰੋਕ ਕੇ ਇਰਾਕੀ ਖਿਡਾਰੀ ਨੂੰ ਜੇਤੂ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਸੁਮਿਤ ਨੇ ਆਪਣੇ ਪਹਿਲੇ ਮੁਕਾਬਲੇ 'ਚ ਥਾਈਲੈਂਡ ਦੇ ਬੁੰਜੋਂਗ ਸਿਨਸਿਰੀ ਨੂੰ 5-0 ਨਾਲ ਕਰਾਰੀ ਮਾਤ ਦਿੱਤੀ ਸੀ।
ਪੁਰਤਗਾਲ ਲਈ ਹੁਣ ਵੀ ਗੋਲ ਕਰ ਸਕਦਾ ਹਾਂ, ਪਰ ਆਲੋਚਕ ਮੈਨੂੰ ਨਹੀਂ ਚਾਹੁੰਦੇ ਟੀਮ 'ਚ : ਰੋਨਾਲਡੋ
NEXT STORY