ਮੈਡ੍ਰਿਡ— ਭਾਰਤੀ ਜੂਨੀਅਰ ਹਾਕੀ ਟੀਮ ਨੂੰ ਬ੍ਰਿਟੇਨ ਤੋਂ ਐਤਵਾਰ 1-2 ਨਾਲ ਹਾਰ ਕੇ ਅੱਠ ਦੇਸ਼ਾਂ ਦੇ ਅੰਡਰ-21 ਇਨਵਾਈਟੀ ਹਾਕੀ ਟੂਰਨਾਮੈਂਟ 'ਚ ਛੇਵੇਂ ਸਥਾਨ ਨਾਲ ਸਬਰ ਕਰਨਾ ਪਿਆ। ਪੰਜਵੇਂ ਅਤੇ ਛੇਵੇਂ ਸਥਾਨ ਲਈ ਖੇਡੇ ਗਏ ਸੰਘਰਸ਼ਪੂਰਨ ਮੁਕਾਬਲੇ 'ਚ ਭਾਰਤ ਵਲੋਂ ਇਕੋ-ਇਕ ਗੋਲ ਮਨਿੰਦਰ ਸਿੰਘ ਨੇ 15ਵੇਂ ਮਿੰਟ 'ਚ ਕੀਤਾ। ਭਾਰਤ ਨੇ ਗੋਲ ਕਰਨ ਦੀ ਸ਼ੁਰੂਆਤ ਕੀਤੀ ਪਰ ਬ੍ਰਿਟੇਨ ਨੇ 29ਵੇਂ ਮਿੰਟ ਡੇਨੀਅਲ ਵੇਸਟ ਦੇ ਪੈਨਲਟੀ ਕਾਰਨਰ 'ਤੇ ਕੀਤੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ।
ਮੈਚ ਦੇ 37ਵੇਂ ਮਿੰਟ 'ਚ ਐਂਡ੍ਰਿਊ ਮੈੱਕੋਨੇਲ ਨੇ ਗੋਲ ਕਰ ਕੇ ਬ੍ਰਿਟੇਨ ਨੂੰ 2-1 ਨਾਲ ਲੀਡ ਦਿਵਾ ਦਿੱਤੀ। ਭਾਰਤ ਨੇ ਬਰਾਬਰੀ 'ਤੇ ਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਮੈਚ ਦੇ 37ਵੇਂ ਮਿੰਟ 'ਚ ਐਂਡ੍ਰਿਊ ਮੈੱਕੋਨੇਲ ਨੇ ਗੋਲ ਕਰ ਕੇ ਬ੍ਰਿਟੇਨ ਨੂੰ 2-1 ਦੀ ਲੀਡ ਦਿਵਾ ਦਿੱਤੀ। ਭਾਰਤ ਨੇ ਬਰਾਬਰੀ 'ਤੇ ਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ।
ਪਾਕਿਸਤਾਨ ਫਤਿਹ ਕਰਨ ਤੋਂ ਬਾਅਦ 2 ਦਿਨ ਆਰਾਮ ਕਰਨਗੇ ਭਾਰਤੀ ਕ੍ਰਿਕਟਰ
NEXT STORY