ਮੁੰਬਈ— ਮੁੰਬਈ ਸਿਟੀ ਐੱਫ. ਸੀ. ਅਤੇ ਕੇਰਲ ਬਲਾਸਟਰਸ ਵਿਚਾਲੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦਾ ਮੈਚ ਵੀਰਵਾਰ ਨੂੰ ਇੱਥੇ 1-1 ਨਾਲ ਡਰਾਅ ਰਿਹਾ। ਮੈਚ ਦੇ ਦੋਵੇਂ ਗੋਲ ਦੂਜੇ ਹਾਫ 'ਚ ਸਿਰਫ 2 ਮਿੰਟ ਦੇ ਵਕਫੇ 'ਤੇ ਹੋਏ। ਕੇਰਲ ਲਈ 75ਵੇਂ ਮਿੰਟ 'ਚ ਰਾਫੇਲ ਮੇਸੀ ਬਾਊਲ ਨੇ ਗੋਲ ਕੀਤਾ। ਮੁੰਬਈ ਦੇ ਅਮੀਨ ਚੇਰਮਿਤੀ ਨੇ ਦੋ ਮਿੰਟਾਂ ਬਾਅਦ ਹੀ ਬਰਾਬਰੀ ਦਾ ਗੋਲ ਦਾਗ ਦਿੱਤਾ ਅਤੇ ਮੈਚ ਡਰਾਅ ਹੋਣ 'ਤੇ ਮੁੰਬਈ ਦੀ ਟੀਮ ਨੂੰ ਅੰਕ ਸੂਚੀ 'ਚ ਇਕ ਸਥਾਨ ਦਾ ਫਾਇਦਾ ਪਹੁੰਚਾ ਦਿੱਤਾ। ਮੁੰਬਈ ਸਤਵੇਂ ਤੋਂ ਛੇਵੇਂ ਸਥਾਨ 'ਤੇ ਆ ਗਈ ਹੈ। ਉੜੀਸਾ ਛੇਵੇਂ ਤੋਂ ਸਤਵੇਂ 'ਤੇ ਫਿਸਲ ਗਿਆ ਹੈ। ਬਲਾਸਟਰਸ ਅਜੇ ਵੀ ਅੱਠਵੇਂ ਸਥਾਨ 'ਤੇ ਕਾਇਮ ਹੈ। ਇਹ ਮੁੰਬਈ ਦਾ 7 ਮੈਚਾਂ 'ਚ ਚੌਥਾ ਅਤੇ ਕੇਰਲ ਦਾ ਤੀਜਾ ਡਰਾਅ ਹੈ।
ਤਬਰੇਜ਼ ਸ਼ਮਸੀ ਨੇ ਵਿਕਟ ਲੈਣ ਦੇ ਬਾਅਦ ਦਿਖਾਇਆ ਜਾਦੂ, ਰੂਮਾਲ ਨੂੰ ਬਣਾਇਆ ਸੋਟੀ
NEXT STORY