ਨਾਗੋਯਾ : ਭਾਰਤੀ ਟੈਨਿਸ ਦਲ 1986 ਤੋਂ ਬਾਅਦ ਪਹਿਲੀ ਵਾਰ ਏਸ਼ੀਆਈ ਖੇਡਾਂ ਤੋਂ ਤਮਗਾ ਲਏ ਬਿਨਾਂ ਪਰਤੇਗਾ ਕਿਉਂਕਿ ਸੁਮਿਤ ਨਾਗਲ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ ਹੋਣ ਨਾਲ ਖੇਡਾਂ ’ਚ ਭਾਰਤੀ ਚੁਣੌਤੀ ਸਮਾਪਤ ਹੋ ਗਈ। ਤਮਗੇ ਦੀ ਦਾਅਵੇਦਾਰ ਡਬਲਜ਼ ਟੀਮਾਂ ਦੇ ਬੁੱਧਵਾਰ ਨੂੰ ਹੀ ਬਾਹਰ ਹੋਣ ਤੋਂ ਬਾਅਦ ਭਾਰਤ ਦੀਆਂ ਉਮੀਦਾਂ ਦਾ ਦਾਰੋਮਦਾਰ ਸਿੰਗਲਜ਼ ਰੈਂਕਿੰਗ ’ਚ ਨੰਬਰ 1 ਖਿਡਾਰੀ ਸੁਮਿਤ ’ਤੇ ਸੀ, ਜਿਹੜਾ ਚੀਨ ਦੇ ਯਿਬਿੰਗ ਵੂ ਤੋਂ 1 ਘੰਟੇ 38 ਮਿੰਟ ਤੱਕ ਚੱਲੇ ਮੈਚ ’ਚ ਹਾਰ ਗਿਆ।
ਭਾਰਤ ਨੇ 1990 ਤੋਂ ਬਾਅਦ ਤੋਂ ਹਰ ਏਸ਼ੀਆਈ ਖੇਡ ’ਚ ਟੈਨਿਸ ’ਚ ਤਮਗੇ ਜਿੱਤੇ ਹਨ ਅਤੇ ਇਸ ਵਾਰ ਵੀ ਘੱਟੋ-ਘੱਟ 3 ਤਮਗਿਆਂ ਦੀ ਉਮੀਦ ਸੀ। ਸਿਓਲ ’ਚ ਡੇਵਿਸ ਕੱਪ ’ਚ ਦੱਖਣੀ ਕੋਰੀਆ ਤੋਂ ਮਿਲੀ ਹਾਰ ਤੋਂ ਬਾਅਦ ਜਾਪਾਨ ’ਚ ਤਮਗਾ ਜਿੱਤਣ ਨਾਲ ਭਾਰਤੀ ਟੈਨਿਸ ਪ੍ਰੇਮੀਆਂ ਨੂੰ ਰਾਹਤ ਮਿਲਦੀ ਪਰ ਇਥੇ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਆਖਰੀ ਵਾਰ ਸਿੰਗਲਜ਼ ਵਰਗ ’ਚ ਪ੍ਰਜਨੇਸ਼ ਗੁਣੇਸ਼ਵਰਨ ਅਤੇ ਅੰਕਿਤਾ ਰੈਨਾ ਨੇ ਭਾਰਤ ਲਈ ਤਮਗੇ ਜਿੱਤੇ ਸਨ। ਦੋਨਾਂ ਨੂੰ ਜਕਾਰਤਾ ’ਚ 2018 ’ਚ ਹੋਈਆਂ ਏਸ਼ੀਆਈ ਖੇਡਾਂ ’ਚ ਕਾਂਸੀ ਤਮਗਾ ਮਿਲਿਆ ਸੀ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਨੇ 2018 ’ਚ ਪੁਰਸ਼ ਡਬਲਜ਼ ਸੋਨ ਅਤੇ ਰੋਹਨ ਬੋਪੰਨਾ ਨਾਲ ਰੁਤੂਜਾ ਭੋਸਲੇ ਨੇ 2023 ’ਚ ਮਿਕਸਡ ਡਬਲਜ਼ ’ਚ ਸੋਨ ਤਮਗਾ ਜਿੱਤਿਆ ਸੀ।
ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਦੇ ਫਾਈਨਲ ’ਚ 7ਵੇਂ ਸਥਾਨ ’ਤੇ ਰਿਹਾ ‘ਅਨੀਸ਼’
NEXT STORY