ਜਲੰਧਰ : ਭਾਰਤੀ ਮਹਿਲਾ ਹਾਕੀ ਟੀਮ ਦੇ ਮੈਂਬਰਾਂ ਨੇ ਕਪਤਾਨ ਰਾਣੀ ਰਾਮਪਾਲ ਦੇ ਨਾਲ 'ਵੁਮਨਸ ਡੇ' ਸੈਲੀਬ੍ਰੇਟ ਕੀਤਾ। ਟੀਮ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਦੀੱਾਂ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਦੇਣ ਤੋਂ ਇਲਾਵਾ ਇਕੱਠੇ ਹੋ ਕੇ ਕੁਝ ਸੈਲਫੀਆਂ ਵੀ ਲਈਆਂ ਜਿਸ ਨੂੰ ਹਾਕੀ ਇੰਡੀਆ ਨੇ ਆਪਣੇ ਆਫਿਸ਼ਿਅਲ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ।
ਟੀਮ ਮੈਂਬਰਾਂ ਨੇ ਦਿੱਤਾ ਖਾਸ ਸੰਦੇਸ਼
ਟੀਮ ਮੈਂਬਰਾਂ ਨੇ ਇਸ ਵੁਮਨਸ ਡੇ 'ਤੇ ਮਹਿਲਾਵਾਂ ਨੂੰ ਖਾਸ ਸੰਦੇਸ਼ ਵੀ ਦਿੱਤਾ। ਕਪਤਾਨ ਰਾਣੀ ਨੇ ਕਿਹਾ- ਹਾਕੀ ਨੇ ਸਾਨੂੰ ਆਪਣੀ ਪਹਿਚਾਣ ਦਿੱਤੀ ਹੈ। ਇਸ ਨੇ ਸੱਟ ਲੱਗਣ ਤੋਂ ਬਾਅਦ ਸਾਨੂੰ ਉੱਠਣ ਦਾ ਮੌਕਾ ਦਿੱਤਾ। ਇਕਲੌਤੀ ਰਾਣੀ ਹੀ ਨਹੀਂ ਸਗੋਂ ਟੀਮ ਦੀਆਂ ਹੋਰ ਮੈਂਬਰਾਂ ਨੇ ਵੀ ਇਸ ਦੌਰਾਨ ਆਪਣਾ-ਆਪਣਾ ਸੰਦੇਸ਼ ਦਿੱਤਾ। ਹਾਕੀ ਨੇ ਇਸ ਸੰਦੇਸ਼ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ।
ਭਾਰਤ ਨੇ ਓਲੰਪੀਆਡ ਚੈਂਪੀਅਨ ਚੀਨ ਨੂੰ ਡਰਾਅ 'ਤੇ ਰੋਕਿਆ
NEXT STORY