ਨਵੀਂ ਦਿੱਲੀ— ਕੈਰੇਬੀਅਨ ਆਲਰਾਊਂਡਰ ਡਵੇਨ ਬ੍ਰਾਵੋ (33 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਉਸ ਦੇ ਮੈਦਾਨ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਮੰਗਲਵਾਰ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ 6 ਵਿਕਟਾਂ 'ਤੇ 147 ਦੌੜਾਂ 'ਤੇ ਰੋਕ ਦਿੱਤਾ।
ਦਿੱਲੀ ਵਲੋਂ ਓਪਨਰ ਸ਼ਿਖਰ ਧਵਨ ਨੇ 47 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 51 ਦੌੜਾਂ ਬਣਾਈਆਂ ਪਰ ਬ੍ਰਾਵੋ ਨੇ 18ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸ਼ਿਖਰ ਨੂੰ ਆਊਟ ਕਰ ਕੇ ਦਿੱਲੀ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਸ਼ਿਖਰ ਦਾ ਆਈ. ਪੀ. ਐੱਲ. ਵਿਚ ਇਹ 33ਵਾਂ ਅਰਧ ਸੈਂਕੜਾ ਸੀ। ਸ਼ਿਖਰ ਨੇ ਆਪਣਾ ਅਰਧ ਸੈਂਕੜਾ 45 ਗੇਂਦਾਂ 'ਤੇ ਪੂਰਾ ਕੀਤਾ।
ਬ੍ਰਾਵੋ ਨੇ ਖਤਰਨਾਕ ਰਿਸ਼ਭ ਪੰਤ ਤੇ ਕੌਲਿਨ ਇਨਗ੍ਰਾਮ ਦੀਆਂ ਵਿਕਟਾਂ ਵੀ ਲਈਆਂ। ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਵਿਰੁੱਧ ਧਮਾਕੇਦਾਰ ਅਜੇਤੂ ਅਰਧ ਸੈਂਕੜਾ ਬਣਾਉਣ ਵਾਲਾ ਪੰਤ ਇਸ ਵਾਰ 13 ਗੇਂਦਾਂ 'ਤੇ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 25 ਦੌੜਾਂ ਹੀ ਬਣਾ ਸਕਆਿ।
ਪੰਤ ਤੀਜੇ ਬੱਲੇਬਾਜ਼ ਦੇ ਰੂਪ ਵਿਚ 16ਵੇਂ ਓਵਰ ਵਿਚ 120 ਦੇ ਸਕੋਰ 'ਤੇ ਆਊਟ ਹੋਇਆ। ਬ੍ਰਾਵੋ ਨੇ ਇਸੇ ਓਵਰ ਵਿਚ ਇਨਗ੍ਰਾਮ ਦੀ ਵਿਕਟ ਲੈ ਕੇ ਦਿੱਲੀ 'ਤੇ ਰੋਕ ਲਾ ਦਿੱਤੀ। ਦਿੱਲੀ ਨੇ 2 ਵਿਕਟਾਂ 'ਤੇ 120 ਦੌੜਾਂ ਦੀ ਚੰਗੀ ਸਥਿਤੀ ਤੋਂ ਸੱਤ ਦੌੜਾਂ ਦੇ ਫਰਕ ਵਿਚ 4 ਵਿਕਟਾਂ ਗੁਆਈਆਂ ਤੇ ਉਸਦੀਆਂ ਵੱਡਾ ਸਕੋਰ ਬਣਾਉਣ ਦੀਆਂ ਉਮੀਦਾਂ ਟੁੱਟ ਗਈਆਂ।
ਪਿਛਲੇ ਮੈਚ ਵਿਚ 200 ਤੋਂ ਉੱਪਰ ਦਾ ਸਕੋਰ ਬਣਾਉਣ ਵਾਲੀ ਦਿੱਲੀ ਦੀ ਟੀਮ ਇਸ ਵਾਰ 147 ਦੌੜਾਂ ਤਕ ਹੀ ਪਹੁੰਚ ਸਕੀ। ਓਪਨਰ ਪ੍ਰਿਥਵੀ ਸ਼ਾਹ ਨੇ 16 ਗੇਂਦਾਂ 'ਤੇ 5 ਚੌਕਿਆਂ ਦੀ ਮਦਦ ਨਾਲ 24 ਦੌੜਾਂ ਤੇ ਕਪਤਾਨ ਸ਼੍ਰੇਅਸ ਅਈਅਰ ਨੇ 20 ਗੇਂਦਾਂ ਵਿਚ ਇਕ ਛੱਕੇ ਦੀ ਮਦਦ ਨਾਲ 18 ਗੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 9 ਤੇ ਰਾਹੁਲ ਤਵੇਤੀਆ ਨੇ 11 ਦੌੜਾਂ ਬਣਾ ਕੇ ਅਜੇਤੂ ਰਹੇ। ਦੋਵਾਂ ਨੇ ਇਕ-ਇਕ ਚੌਕਾ ਲਾਇਆ।
ਚੇਨਈ ਵਲੋਂ ਬ੍ਰਾਵੋ ਦੇ ਇਲਾਵਾ ਦੀਪਕ ਚਹਾਰ, ਰਵਿੰਦਰ ਜਡੇਜਾ ਤੇ ਇਮਰਾਨ ਤਾਹਿਰ ਨੇ ਇਕ-ਇਕ ਵਿਕਟ ਲਈ। ਪਿਛਲੇ ਮੈਚ ਵਿਚ 3 ਵਿਕਟਾਂ ਲੈ ਕੇ ਮੈਨ ਆਫ ਦਿ ਮੈਚ ਬਣਿਆ ਆਫ ਸਪਿਨਰ ਹਰਭਜਨ ਸਿੰਘ 4 ਓਵਰਾਂ ਵਿਚ 30 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ।
ਟੀਮਾਂ :
ਚੇਨਈ ਸੁਪਰਕਿੰਗਜ਼ : ਸ਼ੇਨ ਵਾਟਸਨ, ਅੰਬਾਤੀ ਰਾਇਡੂ, ਸੁਰੇਸ਼ ਰੈਨਾ, ਕੇਦਾਰ ਜਾਧਵ, ਐਮ ਐਸ ਧੋਨੀ (ਕਪਤਾਨ), ਰਵਿੰਦਰ ਜਡੇਜਾ, ਡਵੇਨ ਬਰਾਵੋ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਹਰਭਜਨ ਸਿੰਘ, ਇਮਰਾਨ ਤਾਹਿਰ।
ਦਿੱਲੀ ਦੀ ਰਾਜਧਾਨੀ : ਪ੍ਰਿਥਵੀ ਸ਼ਾਅ, ਸ਼ਿਖਰ ਧਵਨ, ਸਰੀਅਸ ਅਇਅਰ (ਕਪਤਾਨ), ਕੋਲੀਨ ਇੰਗਰਾਮ, ਰਿਸ਼ੀਭ ਪੰਤ, ਕੇਮੋ ਪਾਲ, ਅਕਾਰ ਪਟੇਲ, ਰਾਹੁਲ ਤਿਵਟੀਆ, ਅਮਿਤ ਮਿਸ਼ਰਾ, ਕਾਗਿਸੋ ਰਬਾਡਾ, ਇਸ਼ਾਂਤ ਸ਼ਰਮਾ।
ਮਾਈਕਲ ਸ਼ੁਮਾਕਰ ਦਾ ਬੇਟਾ ਹੁਣ ਫਰਾਰੀ ਦੇ ਨਾਲ ਫਾਰਮੁੱਲਾ ਵਨ 'ਚ ਕਰੇਗਾ ਟੈਸਟਿੰਗ
NEXT STORY