ਦੋਹਾ : ਭਾਰਤ ਦੇ ਰਵਿੰਦਰ ਸਿੰਘ, ਸੌਰਭ ਚੌਧਰੀ ਅਤੇ ਅਮਨਪ੍ਰੀਤ ਸਿੰਘ ਦੀ ਤਿਕੜੀ ਨੇ ਦੋਹਾ ਵਿਖੇ ਚੱਲ ਰਹੀ ਆਈ.ਐੱਸ.ਐੱਸ.ਐੱਫ. (ISSF) ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 50 ਮੀਟਰ ਪਿਸਟਲ ਟੀਮ ਸਪਰਧਾ ਵਿੱਚ ਸੋਨ ਤਗਮਾ ਆਪਣੇ ਨਾਂ ਕੀਤਾ ਹੈ। ਭਾਰਤੀ ਟੀਮ ਨੇ ਕੁੱਲ 1659 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਪਰਧਾ ਵਿੱਚ ਚੀਨ ਦੀ ਟੀਮ (ਝਾਂਗ ਬਿੰਗਚੇਨ, ਲਿਊ ਜੁਨਯੀ ਅਤੇ ਫੈਂਗ ਲਿਨਲਾਂਗ) ਨੇ 1648 ਅੰਕਾਂ ਨਾਲ ਚਾਂਦੀ ਅਤੇ ਦੱਖਣੀ ਕੋਰੀਆ ਦੀ ਟੀਮ (ਹੋਂਗ ਸੁਹਯੋਨ, ਚੋਏ ਬੋਰਮ ਅਤੇ ਸੋ ਸਿਓਂਗ ਸਿਓਬ) ਨੇ 1643 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਟੀਮ ਸਪਰਧਾ ਦੇ ਨਾਲ-ਨਾਲ ਭਾਰਤ ਦੇ ਰਵਿੰਦਰ ਸਿੰਘ ਨੇ ਵਿਅਕਤੀਗਤ ਮੁਕਾਬਲੇ ਵਿੱਚ ਵੀ 559 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਰਵਿੰਦਰ ਭਾਰਤ ਵੱਲੋਂ ਸਭ ਤੋਂ ਵੱਧ ਅੰਕ ਬਣਾਉਣ ਵਾਲੇ ਖਿਡਾਰੀ ਰਹੇ। ਟੀਮ ਦੇ ਹੋਰਨਾਂ ਖਿਡਾਰੀਆਂ ਵਿੱਚੋਂ ਸੌਰਭ ਚੌਧਰੀ ਨੇ 551 ਅੰਕ ਅਤੇ ਅਮਨਪ੍ਰੀਤ ਸਿੰਘ ਨੇ 549 ਅੰਕ ਹਾਸਲ ਕੀਤੇ। ਵਿਅਕਤੀਗਤ ਸਪਰਧਾ ਦਾ ਸੋਨ ਤਗਮਾ ਰੂਸ ਦੇ ਐਂਟੋਨ ਅਰਿਸਤਾਰਖੋਵ (561 ਅੰਕ) ਨੇ ਜਿੱਤਿਆ, ਜਦਕਿ ਰੋਮਾਨੀਆ ਦੇ ਲੂਕਾ ਜੋਲਡੀਆ (558 ਅੰਕ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਸਪਰਧਾ ਓਲੰਪਿਕ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ।
ਦੂਜੇ ਪਾਸੇ, ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਸਪਰਧਾ ਵਿੱਚ ਭਾਰਤ ਦੇ ਰਾਕੇਸ਼ ਮਾਨੇ, ਹਿਮਾਂਸ਼ੂ ਢਿੱਲੋਂ ਅਤੇ ਪਾਰਥ ਮਖੀਜਾ ਟੀਮ ਅਤੇ ਵਿਅਕਤੀਗਤ ਫਾਈਨਲ ਵਿੱਚ ਪਹੁੰਚਣ ਤੋਂ ਅਸਫਲ ਰਹੇ। ਭਾਰਤ ਫਿਲਹਾਲ 1 ਸੋਨ ਅਤੇ 1 ਚਾਂਦੀ ਦੇ ਤਗਮੇ ਨਾਲ ਤਗਮਾ ਸੂਚੀ ਵਿੱਚ ਸਿਖਰਲੇ ਸਥਾਨ 'ਤੇ ਕਾਬਜ਼ ਹੈ।
ਚੈੱਕ ਓਪਨ ਸਕੁਐਸ਼: ਵੇਲਵਨ ਸੇਂਥਿਲਕੁਮਾਰ ਨੇ ਜਿੱਤਿਆ ਖ਼ਿਤਾਬ
NEXT STORY