ਹੈਦਰਾਬਾਦ- ਭਾਰਤੀ ਕਪਤਾਨ ਸ਼੍ਰੇਅਸ ਅਈਅਰ ਬੁੱਧਵਾਰ ਨੂੰ ਇੱਥੇ ਚੌਥੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਤੋਂ 24 ਦੌੜਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਉਹ ਆਪਣੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਸਕੇ। ਅਈਅਰ ਨੇ ਮੈਚ ਤੋਂ ਬਾਅਦ ਕਿਹਾ, "ਅਸੀਂ ਗੇਂਦਬਾਜ਼ੀ ਵਿੱਚ ਆਪਣੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਸਕੇ। 250 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ। ਅਸੀਂ ਪ੍ਰਤੀ ਓਵਰ 12 ਦੌੜਾਂ ਤੋਂ ਵੱਧ ਦੀ ਦਰ ਨਾਲ ਸਕੋਰ ਕਰ ਰਹੇ ਸੀ, ਅਤੇ ਵੈਸਟਇੰਡੀਜ਼ ਨੇ ਚੰਗੀ ਗੇਂਦਬਾਜ਼ੀ ਕੀਤੀ, ਅਤੇ ਇਸਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ।" ਉਨ੍ਹਾਂ ਕਿਹਾ, "ਗੇਂਦ ਦਾ ਉਛਾਲ ਵੀ ਵਧਿਆ, ਪਰ ਉਨ੍ਹਾਂ ਦੇ ਗੇਂਦਬਾਜ਼ ਬਦਲੀਆਂ ਹੋਈਆਂ ਸਥਿਤੀਆਂ ਨੂੰ ਸਮਝ ਗਏ। ਅਗਲਾ ਮੈਚ ਬਹੁਤ ਦਿਲਚਸਪ ਹੋਵੇਗਾ।"
ਵੈਸਟਇੰਡੀਜ਼ ਤੋਂ ਹਾਰ ਤੋਂ ਬਾਅਦ ਸੰਜੂ ਸੈਮਸਨ ਨੇ ਕੀਤਾ ਗੇਂਦਬਾਜ਼ਾਂ ਦਾ ਬਚਾਅ
NEXT STORY