ਨਵੀਂ ਦਿੱਲੀ— ਪ੍ਰੋ ਕਬੱਡੀ ਲੀਗ ਦੇ ਛੇਵੇਂ ਸੀਜ਼ਨ 'ਚ ਸ਼ੁੱਕਰਵਾਰ ਨੂੰ ਪੁਣੇ ਦੇ ਛਤਰਪਤੀ ਸ਼ਿਵਾਜੀ ਸਟੇਡੀਅਮ 'ਚ ਜੈਪੁਰ ਪਿੰਕ ਪੈਂਥਰਜ਼ ਅਤੇ ਪੁਣੇਰੀ ਪਲਟਨ ਵਿਚਾਲੇ ਦਾ ਮੈਚ 30-30 ਨਾਲ ਬਰਾਬਰੀ 'ਤੇ ਖਤਮ ਹੋਇਆ। ਹਾਫ ਟਾਈਮ ਤੱਕ ਜੈਪੁਰ ਨੇ 17-10 ਦੀ ਬੜ੍ਹਤ ਲੈ ਲਈ ਸੀ, ਪਰ ਦੂਜੇ ਹਾਫ 'ਚ ਪੁਣੇ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ ਨੂੰ ਬਰਾਬਰੀ 'ਤੇ ਖਤਮ ਕੀਤਾ।
ਦੂਜੇ ਹਾਫ 'ਚ ਆਉਂਦੇ ਹੀ ਪੁਣੇ ਨੇ ਹੌਲੇ-ਹੌਲੇ ਅੰਕਾਂ ਦੇ ਫਰਕ ਨੂੰ ਘੱਟ ਕਰਨਾ ਸ਼ੁਰੂ ਕੀਤਾ। 32ਵੇਂ ਮਿੰਟ 'ਚ ਜਾ ਕੇ ਸਕੋਰ 25-25 ਨਾਲ ਬਰਾਬਰ ਕਰ ਲਿਆ। ਇੱਥੋਂ ਹੀ ਦੋਹਾਂ ਵਿਚਾਲੇ ਸ਼ਾਨਦਾਰ ਮੁਕਾਬਲਾ ਹੋਇਆ। ਤੱਦ ਕਦੀ ਪੁਣੇ ਅੱਗੇ ਹੁੰਦੀ ਤਾਂ ਕਦੀ ਜੈਪੁਰ। ਦੋ ਮਿੰਟ ਦਾ ਖੇਡ ਬਚਿਆ ਸੀ। ਉਦੋਂ ਹੀ ਪੁਣੇ ਨੇ ਦੋ ਅੰਕਾਂ ਦੀ ਬੜ੍ਹਤ ਲੈਂਦੇ ਹੋਏ ਸਕੋਰ 30-28 ਕਰ ਲਿਆ। ਇਸ ਤੋਂ ਬਾਅਦ ਜੈਪੁਰ ਨੇ ਮੋਨੂ ਦੀ ਰੇਡ ਨੂੰ ਅਸਫਲ ਕਰਦੇ ਹੋਏ ਸਕੋਰ 29-30 ਕਰ ਲਿਆ ਅਤੇ ਦੀਪਕ ਹੁੱਡਾ ਨੇ ਸਫਲ ਰੇਡ ਮਾਰਦੇ ਹੋਏ ਸਕੋਰ ਬਰਾਬਰ ਕਰ ਲਿਆ। ਮੈਚ ਦੀ ਆਖਰੀ ਰੇਡ ਪੁਣੇ ਦੇ ਜੀ.ਬੀ. ਮੋਰੇ ਦੇ ਹੱਥ ਆਈ ਜਿੱਥੇ ਉਹ ਅਸਫਲ ਰਹਿ ਗਏ ਅਤੇ ਮੈਚ ਬਰਾਬਰੀ 'ਤੇ ਖਤਮ ਹੋਇਆ।
ਅਫਰੀਦੀ ਨੇ ਧੋਨੀ ਨੂੰ ਦੱਸਿਆ ਬੈਸਟ ਕਪਤਾਨ, ਵਿਰਾਟ ਨੂੰ ਅਜੇ ਸੁਧਾਰ ਦੀ ਜ਼ਰੂਰਤ
NEXT STORY