ਮੈਨਚੈਸਟਰ— ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਖੱਬੇ ਪੈਰ ਦੀ ਮਾਸਪੇਸ਼ੀਆਂ 'ਚ ਖਿੱਚਾਅ ਕਾਰਨ ਮੇਜ਼ਬਾਨ ਟੀਮ ਦੇ ਅਗਲੇ ਦੋ ਵਰਲਡ ਕੱਪ ਮੈਚਾਂ 'ਚ ਨਹੀਂ ਖੇਡ ਸਕਣਗੇ। ਇੰਗਲੈਂਡ ਅਤੇ ਵੇਲਸ ਕ੍ਰਿਕਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਏ ਨੂੰ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਖਿਲਾਫ ਇੰਗਲੈਂਡ ਦੀ ਜਿੱਤ ਦੇ ਦੌਰਾਨ ਇਹ ਸੱਟ ਲੱਗੀ ਸੀ।
ਵੈਸਟਇੰਡੀਜ਼ ਖਿਲਾਫ ਮੈਚ ਦੇ ਦੌਰਾਨ ਹੀ ਪਿੱਠ 'ਚ ਤਕਲੀਫ ਨਾਲ ਜੂਝਣ ਵਾਲੇ ਕਪਤਾਨ ਇਓਨ ਮੋਰਗਨ ਦੀ ਸੱਟ ਦਾ ਅਫਗਾਨਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਆਕਲਨ ਹੋਵੇਗਾ ਅਤੇ ਫਿੱਟ ਹੋਣ 'ਤੇ ਉਹ ਇਸ ਟੀਮ ਖਿਲਾਫ ਖੇਡ ਸਕਦੇ ਹਨ। ਈ.ਸੀ.ਬੀ. ਨੇ ਬਿਆਨ 'ਚ ਕਿਹਾ, ''ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਦੀ ਪਾਰੀ ਦੇ ਦੌਰਾਨ ਖੱਬੇ ਪੈਰ ਦੀ ਮਾਸਪੇਸ਼ੀਆਂ 'ਚ ਜਕੜਨ ਦੇ ਕਾਰਨ ਮੈਦਾਨ ਤੋਂ ਜਾਣ ਵਾਲੇ ਇੰਗਲੈਂਡ ਦੇ ਬੱਲੇਬਾਜ਼ ਜੇਸਨ ਰਾਏ ਦਾ ਲੰਡਨ 'ਚ ਸ਼ਨੀਵਾਰ ਨੂੰ ਐੱਮ.ਆਰ.ਆਈ. ਕੀਤਾ ਗਿਆ।'' ਬਿਆਨ ਦੇ ਮੁਤਾਬਕ, ''ਐੱਮ.ਆਰ.ਆਈ. 'ਚ ਪੁਸ਼ਟੀ ਹੋਈ ਹੈ ਕਿ ਉਨ੍ਹਾਂ ਦੀ ਮਾਸਪੇਸ਼ੀਆਂ 'ਚ ਸੱਟ ਹੈ। ਉਹ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 'ਚ ਅਫਗਾਨਿਸਤਾਨ (18 ਜੂਨ) ਅਤੇ ਸ਼੍ਰੀਲੰਕਾ (21 ਜੂਨ) ਦੇ ਖਿਲਾਫ ਇੰਗਲੈਂਡ ਦੇ ਅਗਲੇ ਦੋ ਮੈਚਾਂ 'ਚ ਨਹੀਂ ਖੇਡ ਸਕਣਗੇ।''
ਮੈਂ ਆਪਣੀ ਗੇਂਦਬਾਜ਼ੀ ਤੋਂ ਹੈਰਾਨ ਨਹੀਂ ਹਾਂ : ਵਿਜੇ ਸ਼ੰਕਰ
NEXT STORY