ਸਪੋਰਟਸ ਡੈਸਕ- ਦੋ ਵਾਰ ਦੀ ਓਲੰਪੀਅਨ ਅਤੇ ਏਸ਼ੀਆਈ ਖੇਡਾਂ ਦੀ ਸਾਬਕਾ ਸੋਨ ਤਗਮਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਅੰਨੂ ਰਾਣੀ ਨੇ ਦੋਹਾ ਵਿੱਚ ਆਪਣੇ ਗੋਡੇ ਦੀ ਸਫ਼ਲ ਰੀਕੰਸਟ੍ਰਕਸ਼ਨ ਸਰਜਰੀ ਕਰਵਾਈ ਹੈ। 34 ਸਾਲਾ ਅੰਨੂ ਰਾਣੀ ਪਿਛਲੇ ਲਗਭਗ ਇੱਕ ਸਾਲ ਤੋਂ ਗੋਡੇ ਦੀ ਸੱਟ ਅਤੇ ਅਸਹਿ ਦਰਦ ਨਾਲ ਜੂਝ ਰਹੀ ਸੀ, ਜਿਸ ਕਾਰਨ ਉਸ ਦੇ ਅਭਿਆਸ ਅਤੇ ਪ੍ਰਦਰਸ਼ਨ 'ਤੇ ਕਾਫ਼ੀ ਅਸਰ ਪਿਆ।
ਸਾਲ 2026 ਦਾ ਸੀਜ਼ਨ ਅੰਨੂ ਲਈ ਕਾਫ਼ੀ ਚੁਣੌਤੀਪੂਰਨ ਰਿਹਾ। ਨਵੀਂ ਦਿੱਲੀ ਵਿੱਚ ਭਾਰਤੀ ਐਥਲੇਟਿਕਸ ਫਾਈਨਲ ਵਿੱਚ 57.50 ਮੀਟਰ ਦਾ ਸੀਜ਼ਨ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਬਾਵਜੂਦ, ਉਹ ਏਸ਼ੀਆਈ ਖੇਡਾਂ 2026 ਦੇ ਕੁਆਲੀਫਿਕੇਸ਼ਨ ਮਾਪਦੰਡ (57.62 ਮੀਟਰ) ਤੋਂ ਮਹਿਜ਼ 12 ਸੈਂਟੀਮੀਟਰ ਪਿੱਛੇ ਰਹਿ ਗਈ ਅਤੇ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ।
ਸੋਸ਼ਲ ਮੀਡੀਆ 'ਤੇ ਸਰਜਰੀ ਦੀ ਜਾਣਕਾਰੀ ਦਿੰਦਿਆਂ ਅੰਨੂ ਨੇ ਕਿਹਾ ਕਿ ਹੁਣ ਉਸ ਦੇ ਪੁਨਰਵਾਸ (ਰੀਹੈਬ) ਅਤੇ ਵਾਪਸੀ ਦਾ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦਾ ਪ੍ਰਤੀਨਿਧਤਾ ਕਰਨ ਦਾ ਉਸ ਦਾ ਸੁਪਨਾ ਅਜੇ ਜਿਊਂਦਾ ਹੈ ਅਤੇ ਉਹ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਮੈਦਾਨ 'ਚ ਵਾਪਸੀ ਕਰੇਗੀ।
ਕਬੱਡੀ ਚੈਂਪੀਅਨਜ਼ ਲੀਗ ਹੁਣ 10 ਟੀਮਾਂ ਦੀ, ਨਿਲਾਮੀ ਬਜਟ 5 ਕਰੋੜ ਤੱਕ ਹੋਇਆ
NEXT STORY