ਸਪੋਰਟਸ ਡੈਸਕ— ਭਾਰਤੀ ਪਹਿਲਵਾਨ ਜਿਤੇਂਦਰ ਨੇ ਸ਼ਨੀਵਾਰ ਨੂੰ ਇੱਥੇ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 79 ਕਿੱਲੋਗ੍ਰਾਮ ਭਾਰਵਰਗ 'ਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। ਜਿਤੇਂਦਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਦੌਰ ਦੇ ਆਪਣੇ ਮੈਚ 'ਚ ਮੋਲਡੋਵਾ ਦੇ ਘੇਓਰਘੀ ਪਾਸਕਲੋਵ ਨੂੰ 7-2 ਨਾਲ ਹਰਾ ਦਿੱਤਾ।
ਮੈਚ ਦੀ ਸ਼ੁਰੂਆਤ ਭਾਰਤੀ ਖਿਡਾਰੀ ਲਈ ਬਿਹਤਰੀਨ ਰਹੀ ਅਤੇ ਉਸ ਨੇ ਸਭ ਤੋਂ ਪਹਿਲਾਂ ਦੋ ਅੰਕ ਹਾਸਲ ਕੀਤੇ। ਪਾਸਕਲੋਵ ਨੇ ਵੀ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਪਹਿਲੇ ਰਾਊਂਡ ਦੀ ਸਮਾਪਤੀ 'ਤੇ ਜਿਤੇਂਦਰ 5-2 ਤੋਂ ਅੱਗੇ ਰਹੇ।ਦੂਜੇ ਰਾਊਂਡ 'ਚ ਵੀ ਜਿਤੇਂਦਰ ਦਾ ਦਬਦਬਾ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਜਿੱਤ ਦਰਜ ਕਰਦੇ ਹੋਏ ਪ੍ਰੀ-ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਜਿਤੇਂਦਰ ਦਾ ਮੁਕਾਬਲਾ ਪ੍ਰੀ-ਕੁਆਟਰ ਫਾਈਨਲ 'ਚ ਤੁਰਕੀ ਦੇ ਮੁਹੰਮੇਤ ਨੂਰੀ ਕੋਟਨੋਗੁਲੂ ਨਾਲ ਹੋਵੇਗਾ।
ਇੰਗਲੈਂਡ ਦੇ ਇਸ ਆਲਰਾਊਂਡ ਨੇ ਟੈਸਟ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ
NEXT STORY