ਬਿਊਨਸ ਆਇਰਸ— ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਕੋਚ ਜੋਰਗੇ ਸਾਂਪਾਓਲੀ ਦੇ ਨਾਲ ਆਪਣਾ ਸਬੰਧ ਤੋੜ ਦਿੱਤਾ ਹੈ। ਅਰਜਨਟੀਨਾ ਫੁੱਟਬਾਲ ਸੰਘ (ਏ.ਐੱਫ.ਏ.) ਨੇ ਇਹ ਐਲਾਨ ਕੀਤਾ ਹੈ। ਏ.ਐੱਫ.ਏ. ਨੇ ਬਿਆਨ 'ਚ ਕਿਹਾ, ''ਅੱਜ ਅਰਜਨਟੀਨਾ ਫੁੱਟਬਾਲ ਸੰਘ ਅਤੇ ਜੋਰਗੇ ਸਾਂਪਾਓਲੀ ਵਿਚਾਲੇ ਆਪਸੀ ਸਹਿਮਤੀ ਬਣੀ ਅਤੇ ਜੋਰਗੇ ਸਾਂਪਾਓਲੀ ਰਾਸ਼ਟਰੀ ਟੀਮ ਦੇ ਪ੍ਰਮੁੱਖ ਦੇ ਰੂਪ 'ਚ ਆਪਣੇ ਅਹੁਦੇ ਨੂੰ ਖਤਮ ਕਰਨ 'ਤੇ ਰਾਜ਼ੀ ਹੋ ਗਏ।''
ਸਾਂਪਾਓਲੀ ਦਾ ਕਰਾਰ ਪੰਜ ਸਾਲ ਦਾ ਸੀ ਪਰ ਇਹ ਇਕ ਸਾਲ 'ਚ ਹੀ ਖਤਮ ਹੋ ਗਿਆ। ਜ਼ਿਕਰਯੋਗ ਹੈ ਕਿ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਟੀਮ ਰੂਸ 'ਚ ਫੀਫਾ ਵਿਸ਼ਵ ਕੱਪ 'ਚ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕਰਨ 'ਚ ਅਸਫਲ ਰਹੀ ਸੀ ਜਿਸ ਤੋਂ ਬਾਅਦ ਖਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਟੀਮ ਦੇ ਨਾਲ 58 ਸਾਲਾਂ ਦੇ ਸਾਂਪਾਓਲੀ ਦੇ ਦਿਨ ਜ਼ਿਆਦਾ ਨਹੀਂ ਬਚੇ। ਖਬਰਾਂ ਮੁਤਾਬਕ ਸਾਂਪਾਓਲੀ ਨੂੰ 20 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ ਹੈ।
ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੂੰ ਵਿਕਟ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ
NEXT STORY