ਨਵੀਂ ਦਿੱਲੀ— ਯੁਵਾ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਲੀਮਾ ਟੇਟੇ ਨੂੰ ਵੀਰਵਾਰ ਤੋਂ ਲਖਨਊ 'ਚ ਸ਼ੁਰੂ ਹੋ ਰਹੇ ਜੂਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ 33 ਮੈਂਬਰੀ ਸੰਭਾਵੀ ਖਿਡਾਰਨਾਂ 'ਚ ਜਗ੍ਹਾ ਦਿੱਤੀ ਗਈ ਹੈ। ਫਰਾਂਸ ਖਿਲਾਫ ਅੱਠ ਫਰਵਰੀ ਤੋਂ ਸ਼ੁਰੂ ਹੋ ਰਹੀ ਚਾਰ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇਸ 24 ਮੈਂਬਰੀ ਕੈਂਪ ਦਾ ਆਯੋਜਨ ਕੋਚ ਬਲਜੀਤ ਸਿੰਘ ਦੇ ਮਾਰਗਦਰਸ਼ਨ 'ਚ ਕੀਤਾ ਜਾਵੇਗਾ। ਬਲਜੀਤ ਨੇ ਕਿਹਾ, ਆਗਾਮੀ ਕੈਂਪ ਯੁਵਾ ਪ੍ਰਤਿਭਾ ਨੂੰ ਨਿਖਾਰਨ ਅਤੇ ਫਰਾਂਸ ਦੀ ਅਨੁਭਵੀ ਟੀਮ ਦੇ ਖਿਲਾਫ ਉਨ੍ਹਾਂ ਨੂੰ ਤਿਆਰ ਕਰਨ ਦਾ ਸਾਨੂੰ ਬਿਹਤਰੀਨ ਮੌਕਾ ਦੇਵੇਗਾ।
ਕੈਂਪ 'ਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਇਸ ਤਰ੍ਹਾਂ ਹਨ :-
ਗੋਲਕੀਪਰ : ਬਿਚੂ ਦੇਵੀ ਖਰੀਬਮ, ਖੁਸ਼ਬੂ ਅਤੇ ਸਿਮਰਨ ਚੋਪੜਾ।
ਡਿਫੈਂਡਰ: ਪ੍ਰਿਯੰਕਾ, ਸਲੀਮਾ ਟੇਟੇ, ਗਗਨਦੀਪ ਕੌਰ, ਐਂਟੀਮ, ਇਸ਼ੀਕਾ ਚੌਧਰੀ, ਪ੍ਰਿਯਾ, ਫਿਲਿਕਾ ਟੋਪੋ, ਗੁਰਲੀਨ ਗਰੇਵਾਲ, ਕੇ.ਐੱਲ ਮਰੀਨਾ ਅਤੇ ਰੀਮਾ ਬਾਕਸਲਾ।
ਮਿਡਫੀਲਡਰ : ਬਲਜੀਤ ਕੌਰ, ਚੇਤਨਾ, ਰੀਤ, ਮਾਰੀਆਨਾ ਕੁਜੂਰ, ਪ੍ਰੀਤੀ, ਪ੍ਰਭਲੀਨ ਕੌਰ, ਜੀਵਨ ਕਿਸ਼ੋਰੀ ਟੋਪੋ, ਰੋਜੀ ਭਾਰਤੀ, ਅੰਜਿਮਾ ਕੁਜੂਰ ਅਤੇ ਉਪਾਸਨਾ ਸਿੰਘ।
ਫਾਰਵਰਡ : ਲਾਲਰਿੰਦੀਕੀ, ਮੁਮਤਾਜ ਖਾਨ, ਸ਼ਰਮਿਲਾ ਦੇਵੀ, ਦੀਪਿਕਾ ਸੋਰੰਗ, ਕੇ.ਐੱਮ ਆਰਯ, ਦੀਪਿਕਾ, ਸਵਿਤਾ, ਪਿੰਕੀ ਏਕਾ, ਬੀਨਾ ਪਾਂਡੇ, ਸੰਗੀਤਾ ਕੁਮਾਰੀ।
ਵੀਡੀਓ : ਜਦੋਂ ਅਫਰੀਕੀ ਬੱਲੇਬਾਜ਼ ਨੂੰ ਸਰਫਰਾਜ਼ ਨੇ ਕਿਹਾ, ਵੇ ਕਾਲਿਆ, ਤੇਰੀ ਅੰਮੀ ਅੱਜ ਕਿੱਥੇ ਬੈਠੀ ਹੈ?
NEXT STORY