ਮੈਡ੍ਰਿਡ : ਵਿਸ਼ਵ ਕਰਾਟੇ ਮਹਾਸੰਘ (ਡਬਲਯੂ. ਕੇ. ਐੱਫ.) ਨੇ ਇਸ ਸਾਲ ਦੁਬਈ ਵਿਚ ਨਵੰਬਰ ਵਿਚ ਹੋਣ ਵਾਲੀ ਕਰਾਟੇ ਵਿਸ਼ਵ ਚੈਂਪੀਅਨਸ਼ਿਪ ਨੂੰ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਕੋਵਿਡ 19 ਦੇ ਮੱਦੇਨਜ਼ਰ ਸਾਲ 2021 ਤਕ ਲਈ ਟਾਲਣ ਦਾ ਐਲਾਨ ਕੀਤਾ ਹੈ। ਸੰਚਾਲਨ ਕਮੇਟੀ ਨੇ 17 ਨਵੰਬਰ, 2020 ਲਈ ਨਿਰਧਾਰਤ ਇਸ ਚੈਂਪੀਅਨਸ਼ਿਪ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ। ਇਹ ਈਵੈਂਟ ਹੁਣ 16 ਤੋਂ 21 ਨਵੰਬਰ 2021 ਵਿਚ ਆਯੋਜਿਤ ਹੋਵੇਗਾ।
ਡਬਲਯੂ. ਕੇ. ਐੱਫ. ਦੇ ਮੁਖੀ ਐਂਟੋਨਿਓ ਐਸਪੀਨੋਸ ਨੇ ਕਿਹਾ ਕਿ ਇਹ ਇਕ ਆਸਾਨ ਫੈਸਲਾ ਨਹੀਂ ਹੈ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਵਿਸ਼ਵ ਚੈਂਪੀਅਨਸ਼ਿਪ ਦੀ ਪੂਰੀ ਗਾਰੰਟੀ ਦੇ ਨਾਲ ਆਯੋਜਿਤ ਕਰਨਾ ਮੁਸ਼ਕਿਲ ਹੈ। ਉਸ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੇ 50 ਸਾਲਾਂ ਦੇ ਸਾਡੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਸਾਨੂੰ ਆਪਣੇ ਸਭ ਤੋਂ ਵੱਡੇ ਪ੍ਰੋਗਰਾਮ ਦੇ ਇਕ ਸੈਸ਼ਨ ਨੂੰ ਮੁਲਤਵੀ ਕਰਨਾ ਪੈ ਰਿਹਾ ਹੈ।
ਭਾਰਤ ਦੀ ਵੈਸ਼ਾਲੀ ਨੇ ਸਪੀਡ ਸ਼ਤਰੰਜ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ
NEXT STORY