ਗੁਹਾਟੀ : ਕੇ.ਵੀ. ਅਨੀਸ਼ (145) ਅਤੇ ਮਾਨਵੰਤ ਕੁਮਾਰ (100) ਦੇ ਸ਼ਾਨਦਾਰ ਸੈਂਕੜਿਆਂ ਤੋਂ ਬਾਅਦ ਸ਼੍ਰੇਅਸ ਗੋਪਾਲ (4 ਵਿਕਟਾਂ) ਤੇ ਸ਼ਿਖਰ ਸ਼ੈੱਟੀ (3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਕਰਨਾਟਕ ਨੇ ਰਣਜੀ ਟਰਾਫੀ ਐਲੀਟ ਗਰੁੱਪ ਬੀ ਦੇ ਮੁਕਾਬਲੇ ਦੇ ਤੀਜੇ ਦਿਨ ਅਸਾਮ ਨੂੰ ਪਾਰੀ ਅਤੇ 314 ਦੌੜਾਂ ਨਾਲ ਕਰਾਰੀ ਹਾਰ ਦਿੱਤੀ।
ਕਰਨਾਟਕ ਨੇ 5 ਵਿਕਟਾਂ 'ਤੇ 496 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 6 ਵਿਕਟਾਂ 'ਤੇ 577 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਘੋਸ਼ਿਤ ਕਰ ਦਿੱਤੀ, ਜਿਸ ਨਾਲ ਉਸ ਨੂੰ 442 ਦੌੜਾਂ ਦੀ ਵੱਡੀ ਬੜ੍ਹਤ ਮਿਲੀ।
ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਉੱਤਰੀ ਅਸਾਮ ਦੀ ਪੂਰੀ ਟੀਮ ਕਰਨਾਟਕ ਦੇ ਗੇਂਦਬਾਜ਼ਾਂ ਅੱਗੇ ਮਹਿਜ਼ 128 ਦੌੜਾਂ 'ਤੇ ਹੀ ਢਹਿ-ਢੇਰੀ ਹੋ ਗਈ। ਅਸਾਮ ਲਈ ਕਪਤਾਨ ਦੇਨਿਸ਼ ਦਾਸ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।
ਸੰਖੇਪ ਸਕੋਰ:
ਅਸਾਮ (ਪਹਿਲੀ ਪਾਰੀ): 135 ਦੌੜਾਂ
ਕਰਨਾਟਕ (ਪਹਿਲੀ ਪਾਰੀ): 577/6 (ਪਾਰੀ ਘੋਸ਼ਿਤ)
ਅਸਾਮ (ਦੂਜੀ ਪਾਰੀ): 128 ਦੌੜਾਂ (ਸਭ ਆਊਟ)
ਇਸੇ ਤਰ੍ਹਾਂ ਦੇ ਹਾਲਾਤਾਂ ਲਈ ਬਣਿਆ ਹੈ ਅੰਸ਼ੁਲ ਕੰਬੋਜ : ਗਿੱਲ
NEXT STORY