ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਸੇਂਟ ਲੁਸੀਆ ਦੇ ਮੈਦਾਨ 'ਤੇ ਵਿੰਡੀਜ਼ ਟੀਮ ਵਿਰੁੱਧ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿਚ ਹੈਟ੍ਰਿਕ ਲਗਾ ਕੇ ਇਤਿਹਾਸ ਬਣਾ ਦਿੱਤਾ ਹੈ। ਵਿੰਡੀਜ਼ ਦੀ ਦੂਜੀ ਪਾਰੀ ਵਿਚ ਹੈਟ੍ਰਿਕ ਲੈਣ ਦੇ ਨਾਲ ਹੀ ਕੇਸ਼ਵ ਮਹਾਰਾਜ ਦੱਖਣੀ ਅਫਰੀਕਾ ਵਲੋਂ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ। ਖਾਸ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਵਲੋਂ ਹੁਣ ਤੱਕ ਸਿਰਫ ਇਕ ਹੀ ਤੇਜ਼ ਗੇਂਦਬਾਜ਼ ਜਯੋਫ੍ਰੀ ਗ੍ਰਿਫਿਨ ਸੀ ਜਿਸ ਦੇ ਕੋਲ ਹੈਟ੍ਰਿਕ ਸੀ।
ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ
ਕੇਸ਼ਵ ਮਹਾਰਾਜ ਬਤੌਰ ਸਪਿਨਰ ਹੈਟ੍ਰਿਕ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੂੰ ਇਹ ਸਫਲਤਾ ਦੂਜੀ ਪਾਰੀ ਦੇ 37ਵੇਂ ਓਵਰ ਮਿਲੀ
36.3 : ਕੇ. ਪਾਵੇਲ ਕੈਚ ਨੋਤਰਜੇ ਬੋਲਡ ਮਹਾਰਾਜ 51 (116)
36.4 : ਜੇਸਨ ਹੋਲਡਨ ਕੈਚ ਕੀਗਨ ਬੋਲਡ ਮਹਾਰਾਜ 0 (1)
36.5 : ਜੋਸ਼ੁਆ ਡਿ ਸਿਲਵਾ ਕੈਚ ਮੁਲਡਰ ਬੋਲਡ ਮਹਾਰਾਜ 0 (1)
ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ
ਦੱਸ ਦੇਈਏ ਕਿ ਦੂਜੇ ਟੈਸਟ ਵਿਚ ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦੇ ਹੋਏ ਡੀਨ ਐਲਗਰ ਅਤੇ ਕਵਿੰਟਨ ਡੀ ਕਾਕ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ 298 ਦੌੜਾਂ ਬਣਾਈਆਂ ਸਨ। ਜਵਾਬ ਵਿਚ ਵਿੰਡੀਜ਼ ਦੀ ਟੀਮ ਸਿਰਫ 149 ਦੌੜਾਂ 'ਤੇ ਢੇਰ ਹੋ ਗਈ ਸੀ। ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰ ਦੱਖਣੀ ਅਫਰੀਕਾ ਟੀਮ ਨੇ ਦੂਜੀ ਪਾਰੀ ਵਿਚ 174 ਦੌੜਾਂ ਬਣਾਈਆਂ। ਇਸ ਤਰ੍ਹਾਂ ਵਿੰਡੀਜ਼ ਟੀਮ ਦੇ ਸਾਹਮਣੇ 324 ਦੌੜਾਂ ਦਾ ਟੀਚਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਪੇਨ 'ਚ ICC ਕਰਵਾਏਗਾ ਵਨ ਡੇ ਸੀਰੀਜ਼, ਇਸ ਵਜ੍ਹਾ ਨਾਲ ਲਿਆ ਫੈਸਲਾ
NEXT STORY