ਸਪੋਰਟਸ ਡੈਸਕ— ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਸੋਸ਼ਲ ਮੀਡੀਆ ’ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੇ ਕ੍ਰਿਕਟਰਾਂ ’ਚ ਸ਼ਾਮਲ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਭਾਰਤੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਲਈ ਹਿੰਦੀ ’ਚ ਟਵਿਟ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲਗਾਤਾਰ ਸ਼ਾਬਾਸ਼ੀ ਹੋ ਰਹੀ ਹੈ। ਪੀ. ਐੱਮ ਮੋਦੀ ਨੇ ਖੁੱਦ ਪੋਸਟ ਪਾ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਭਾਰਤੀ ਫੈਨਜ਼ ਨੂੰ ਵੀ ਉਨ੍ਹਾਂ ਦੀ ਪੋਸਟ ਕਾਫ਼ੀ ਪਸੰਦ ਆਈ ਸੀ। ਇਸ ਤੋਂ ਇਲਾਵਾ ਕੇਵਿਨ ਪੀਟਰਸਨ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਫੋਟੋ ਪੋਸਟ ਕੀਤੀ। ਇਸ ’ਚ ਉਨ੍ਹਾਂ ਦੇ ਨਾਲ ਕਈ ਜਾਨਵਰ ਵੀ ਹਨ। ਉਹ ਜਾਨਵਰਾਂ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ’ਚ ਕੁੱਤਾ, ਸ਼ੇਰ ਅਤੇ ਤੋਤਾ ਹੈ। ਇਸ ਤਸਵੀਰ ਨੂੰ ਦੇਖ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਟ੍ਰੋਲ ਕਰ ਕੀਤਾ।
ਯੁਵਰਾਜ ਸਿੰਘ ਨੇ ਕੀਤਾ ਟ੍ਰੋਲ
ਭਾਰਤੀ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਯੁਵਰਾਜ ਸਿੰਘ ਨੇ ਪੀਟਰਸਨ ਦੀ ਉਨ੍ਹਾਂ ਦੀ ਹੀ ਪੋਸਟ ’ਤੇ ਟ੍ਰੋਲ ਕਰ ਦਿੱਤਾ। ਯੁਵਰਾਜ ਸਿੰਘ ਨੇ ਇਸ ਫੋਟੋ ਨੂੰ ਫੋਟੋਸ਼ਾਪ ਨਾਲ ਬਣਾਈ ਕਰਾਰ ਦਿੱਤੀ। ਉਨ੍ਹਾਂ ਨੇ ਲਿਖਿਆ, ਨਾਈਸ ਫੋਟੋਸ਼ਾਪ ਬ੍ਰੋਅ। ਯੁਵੀ ਦੇ ਕਮੈਂਟ ਤੋਂ ਬਾਅਦ ਫੈਨਜ਼ ਨੇ ਕੇਵਿਨ ਪੀਟਰਸਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਸਸਤੀ ਵਾਲੀ ਐਡੀਟਿੰਗ। ਉਥੇ ਹੀ ਇਕ ਹੋਰ ਯੂਜ਼ਸ ਨੇ ਲਿਖਿਆ, ਸਾਰੇ ਓਰਿਜਿਨਲ ਹਨ, ਸਿਰਫ ਕੇਵਿਨ ਫੋਟੋਸ਼ਾਪ ਹੈ। ਇਸ ਤੋਂ ਬਾਅਦ ਕੇਵਿਨ ਪੀਟਰਸਨ ਨੇ ਖੁਦ ਹੀ ਮਨ ਲਿਆ ਕਿ ਇਹ ਫੋਟੋਸ਼ਾਪ ਨਾਲ ਬਣਾਈ ਗਈ ਫੋਟੋ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਪਿਟਰਸਨ ਅਤੇ ਯੁਵਜਾਰ ਸਿੰਘ ਸੋਸ਼ਲ ਮੀਡੀਆ ’ਤੇ ਹਮੇਸ਼ਾ ਇਕ ਦੂਜੇ ਦੀ ਖਿਚਾਈ ਕਰਦੇ ਰਹਿੰਦੇ ਹਨ।
ਹਿੰਦੀ ’ਚ ਕੀਤਾ ਸੀ ਟਵਿਟ
ਇਸ ਤੋਂ ਪਹਿਲਾਂ ਲੋਕਾਂ ਨੂੰ ਕੋਰੋਨਾ ਵਾਇਰਸ ਲਈ ਜਾਗਰੂਕ ਕਰਨ ਲਈ ਕੇਵਿਨ ਪੀਟਰਸਨ ਨੇ ਹਿੰਦੀ ’ਚ ਟਵਿਟ ਕੀਤਾ ਸੀ। ਇਸ ’ਚ ਉਨ੍ਹਾਂ ਨੇ ਲੋਕਾਂ ਨੂੰ ਕੁਝ ਦਿਨ ਲਈ ਘਰ ’ਚ ਰਹਿਣ ਦਾ ਹੀ ਬੇਨਤੀ ਕੀਤੀ ਸੀ। ਉਨ੍ਹਾਂਨੇ ਇਹ ਵੀ ਦੱਸਿਆ ਕਿ ਸਨਰਾਇਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਸ਼੍ਰੀਵਤਸ ਗੋਸਵਾਮੀ ਨੇ ਇਸ ਨੂੰ ਟਰਾਂਸਲੇਟ ਕੀਤਾ ਹੈ।
ਵਾਰਨਰ ਹੰਡ੍ਰੇਡ ਤੋਂ ਹਟਿਆ ਪਰ ਆਈ. ਪੀ. ਐੱਲ. ਹੋਇਆ ਤਾਂ ਖੇਡੇਗਾ
NEXT STORY