ਨਵੀਂ ਦਿੱਲੀ— ਲੀਡਜ਼ ਵਨ ਡੇ ਲਈ ਜਿਵੇ ਹੀ ਟੀਮ ਇੰਡੀਆ ਦੇ ਪਲੇਇੰਗ ਇਲੈਵਨ ਦਾ ਐਲਾਨ ਹੋਇਆ, ਸੋਸ਼ਲ ਮੀਡੀਆ ਹਲਚਲ ਮਚ ਗਈ। ਦਰਅਸਲ ਕਪਤਾਨ ਵਿਰਾਟ ਕੋਹਲੀ ਨੇ ਟਾਸ ਤੋਂ ਬਾਅਦ ਆਪਣੀ ਟੀਮ ਜਿਵੇ ਹੀ ਦੱਸੀ ਤਾਂ ਭਾਰਤੀ ਫੈਨਜ਼ ਹੈਰਾਨ ਹੋ ਗਏ, ਕਿਉਂਕਿ ਪਲੇਇੰਗ ਇਲੈਵਨ 'ਚ ਕੇ.ਐੱਲ. ਰਾਹੁਲ ਨਹੀਂ ਸਨ। ਟੀ-20 ਸੀਰੀਜ਼ 'ਚ ਧਮਾਕੇਦਾਰ ਸੈਂਕੜਾ ਲਗਾਉਣ ਵਾਲੇ ਕੇ.ਐੱਲ. ਰਾਹੁਲ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ।
ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦੇ ਇਸ ਫੈਸਲੇ ਤੋਂ ਲੋਕ ਨਰਾਜ਼ ਦਿਖੇ। ਟੀਮ ਇੰਡੀਆ ਮੈਨੇਜਮੈਂਟ 'ਤੇ ਕੇ.ਐੱਲ.ਰਾਹੁਲ ਦੇ ਕਰੀਅਰ ਨਾਲ ਖਿਲਵਾੜ ਤੱਕ ਦੇ ਦੋਸ਼ ਲੱਗ ਗਏ ਹਨ।
ਫੈਨਜ਼ ਨੇ ਇਹ ਵੀ ਸਵਾਲ ਕੀਤਾ ਕਿ ਆਖਿਰ ਦਿਨੇਸ਼ ਕਾਰਤਿਕ ਲਈ ਕੇ.ਐੱਲ.ਰਾਹੁਲ ਦੀ ਬਲੀ ਕਿਉਂ ਦਿੱਤੀ ਗਈ? ਸੁਰੇਸ਼ ਰੈਨਾ ਨੂੰ ਵੀ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਸੀ। ਵੈਸੇ ਸੁਰੇਸ਼ ਰੈਨਾ ਗੇਂਦਬਾਜ਼ੀ ਵੀ ਕਰ ਸਕਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਬਾਹਰ ਕਰਨਾ ਸ਼ਾਇਦ ਸਹੀ ਨਹੀਂ ਹੁੰਦਾ। ਕੇ.ਐੱਲ. ਰਾਹੁਲ ਨੇ ਟੀ-20 ਸੀਰੀਜ਼ 'ਚ ਜ਼ਰੂਰ ਚੰਗਾ ਪ੍ਰਦਰਸ਼ਨ ਕੀਤਾ ਪਰ ਪਹਿਲੇ ਦੋ ਵਨ ਡੇ ਮੈਚਾਂ 'ਚ ਉਹ ਪੂਰੀ ਤਰ੍ਹਾਂ ਫਲਾਪ ਰਹੇ।ਵੈਸੇ ਇਕ ਸਵਾਲ ਇਹ ਵੀ ਉਠਦਾ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਜਗ੍ਹਾ ਕਿਉਂ ਨਹੀਂ ਬਦਲੀ? ਵਿਰਾਟ ਕੋਹਲੀ ਟੀ-20 ਸੀਰੀਜ਼ 'ਚ ਨੰਬਰ 4 'ਤੇ ਖੇਡੇ ਸੀ। ਵਿਰਾਟ ਕੋਹਲੀ ਤੀਜੇ ਵਨ ਡੇ 'ਚ ਵੀ ਆਪਣੀ ਪੋਜੀਸ਼ਨ ਬਦਲ ਸਕਦੇ ਸਨ। ਧਵਨ-ਰੋਹਿਤ ਤੋਂ ਬਾਅਦ ਨੰਬਰ 3 'ਤੇ ਕੇ.ਐੱਲ. ਰਾਹੁਲ ਬੱਲੇਬਾਜ਼ੀ ਕਰ ਸਕਦੇ ਸਨ, ਪਰ ਟੀਮ ਇੰਡੀਆ ਮੈਨੇਜਮੈਂਟ ਨੇ ਇਹ ਕਰਨਾ ਸਹੀ ਨਹੀਂ ਸਮਝਿਆ।
ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਅੰਪਾਇਰ ਬਣਨਗੇ ਐੱਮ.ਐੱਸ.ਧੋਨੀ
NEXT STORY