ਜਲੰਧਰ— ਕ੍ਰਿਕਟ ਪ੍ਰਸ਼ੰਸਕਾਂ ਨੂੰ ਅਸੀਂ ਇਕ ਪੋਸਟ ਦੇ ਜਰੀਏ ਅੱਜ ਦੱਸਣ ਜਾ ਰਹੇ ਹਾਂ ਕਿ ਇਕ ਪਾਕਿਸਤਾਨੀ ਫੁੱਟਬਾਲਰ ਟੀਮ ਦੀ ਖੂਬਸੂਰਤ ਮਹਿਲਾ ਖਿਡਾਰਨ ਬਾਰੇ ਜੋ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਜ਼ਬਰਦਸਤ ਫੈਨ ਹੈ ਤੇ ਉਸ ਨੂੰ ਬਹੁਤ ਪਸੰਦ ਕਰਦੀ ਹੈ। ਜਿਸ ਪਾਕਿਸਤਾਨੀ ਮਹਿਲਾ ਖਿਡਾਰਨ ਬਾਰੇ ਗੱਲ ਕਰ ਰਹੇ ਹਾਂ ਉਹ ਹੋਰ ਕੋਈ ਨਹੀਂ ਬਲਕਿ ਸ਼ਾਇਰਾ ਮਾਹਾਪਾਰਾ ਹੈ। ਸ਼ਾਇਰਾ ਆਪਣੇ ਦੇਸ਼ ਪਾਕਿਸਤਾਨ ਮਹਿਲਾ ਫੁੱਟਬਾਲ ਟੀਮ 'ਚ ਗੋਲਕੀਪਰ ਹੈ, ਇਹ ਮਹਿਲਾ ਖਿਡਾਰਨ ਖੂਬਸੂਰਤੀ 'ਚ ਸਾਰਿਆਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਾਣਕਾਰੀ ਲਈ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੀਡੀਆ ਨੇ ਇਕ ਇੰਟਰਵਿਊ ਦੇ ਦੌਰਾਨ ਸ਼ਾਇਰਾ ਤੋਂ ਪੁੱਛਣ 'ਤੇ ਕਿ ਤੁਹਾਨੂੰ ਭਾਰਤ ਦਾ ਕਿਹੜਾ ਖਿਡਾਰੀ ਜ਼ਿਆਦਾ ਪਸੰਦ ਹੈ, ਉਨ੍ਹਾਂ ਨੇ ਕਿਹਾ ਮੈਨੂੰ ਕ੍ਰਿਕਟ ਦੇਖਣਾ ਵੀ ਬਹੁਤ ਵਧੀਆ ਲੱਗਦਾ ਹੈ। ਜੇਕਰ ਮੈਂ ਭਾਰਤੀ ਕ੍ਰਿਕਟਰ ਦੇ ਵਾਰੇ 'ਚ ਗੱਲ ਕਰਾਂ ਤਾਂ ਮੈਨੂੰ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਬਹੁਤ ਵਧੀਆ ਲੱਗਦੀ ਹੈ ਪਰ ਉਨ੍ਹਾਂ ਨੇ ਅੱਗੇ ਇਹ ਵੀ ਬੋਲ ਦਿੱਤਾ ਕਿ ਵਿਰਾਟ ਕੋਹਲੀ ਨੂੰ ਬਹੁਤ ਜ਼ਿਆਦਾ ਫਾਲੋ ਵੀ ਕਰਦੀ ਹੈ, ਉਸ ਨੂੰ ਪਸੰਦ ਵੀ ਕਰਦੀ ਹੈ ਤੇ ਉਸਦੀ ਸਭ ਤੋਂ ਵੱਡੀ ਫੈਨ ਹੈ।
ਏਸ਼ੇਜ਼ ਲਈ ਖਵਾਜਾ ਦੇ ਫਿੱਟ ਹੋਣ ਦੀ ਉਮੀਦ : ਪੇਨ
NEXT STORY