ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਨਿਊਜ਼ੀਲੈਂਡ ਖਿਲਾਫ ਪੰਜ ਵਨਡੇ ਦੀ ਸੀਰੀਜ਼ ਦੇ ਦੋ ਆਖਰੀ ਮੈਚਾਂ 'ਚ ਇਸ ਦੇ ਬਾਅਦ ਹੋਣ ਵਾਲੀ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਉਪ ਰੋਹਿਤ ਸ਼ਰਮਾ ਉਸ ਦੀ ਗੈਰਹਾਜ਼ਰੀ 'ਚ ਟੀਮ ਦੀ ਅਗਵਾਈ ਕਰਨਗੇ। ਚੋਣ ਕਮੇਟੀ ਅਤੇ ਟੀਮ ਪ੍ਰਬੰਧਕ ਨੇ ਪਿਛਲੇ ਦੋ ਮਹੀਨਿਆਂ 'ਚ ਉਨ੍ਹਾਂ ਦੇ ਵਿਸੇਸ਼ ਪ੍ਰੋਗਰਾਮ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤ ਨੂੰ ਆਸਟਰੇਲੀਆ 'ਚ ਟੈਸਟ ਅਤੇ ਦੋਪੱਖੀ ਵਨਡੇ ਸੀਰੀਜ਼ 'ਚ ਪਹਿਲੀ ਵਾਰ ਜਿੱਤ ਦਿਵਾਈ।
ਬੀ.ਸੀ.ਸੀ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਉਨ੍ਹਾਂ ਨੂੰ ਦੇਖਦੇ ਹੋਏ ਟੀਮ ਪ੍ਰਬੰਧਕ ਅਤੇ ਸੀਨੀਅਰ ਚੋਣ ਕਮੇਟੀ ਦਾ ਇਹ ਵਿਚਾਰ ਸੀ ਕਿ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਆਰਾਨ ਦਿੱਤੇ ਜਾਣਾ ਸਹੀ ਹੋਵੇਗਾ। ਇਸ ਦੇ ਅਨੁਸਾਰ ਨਿਊਜ਼ੀਲੈਂਡ ਸੀਰੀਜ਼ ਲਈ ਟੀਮ 'ਚ ਕੋਹਲੀ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਰੋਹਿਤ ਸ਼ਰਮਾ ਆਖਰੀ ਦੋ ਵਨਡੇ ਅਤੇ ਟੀ-20 ਸੀਰੀਜ਼ 'ਚ ਟੀਮ ਦੇ ਕਪਤਾਨ ਹੋਣਗੇ। ਆਸਟਰੇਲੀਆ ਦੌਰੇ ਤੋਂ ਪਹਿਲਾਂ ਕੋਹਲੀ ਨੂੰ ਵੈਸਟਇੰਡੀਜ਼ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਸਤੰਬਰ 'ਚ ਏਸ਼ੀਆ ਕੱਪ ਲਈ ਵੀ ਬ੍ਰੇਕ ਦਿੱਤਾ ਗਿਆ ਸੀ ਅਤੇ ਰੋਹਿਤ ਨੇ ਸੰਯੁਕਤ ਅਰਬ ਅਮੀਰਾਤ 'ਚ ਟੀਮ ਦੀ ਅਗਵਾਈ ਕਰਦੇ ਹੋਏ ਟੀਮ ਨੂੰ ਖਿਤਾਬ ਜਿਤਾਇਆ ਸੀ।
ਭਾਰਤੀ ਖਿਡਾਰੀਆਂ ਦਾ ਮਈ ਤੋਂ ਜੁਲਾਈ ਤੱਕ ਹੋਣ ਵਾਲੇ ਵਿਸ਼ਵ ਕੱਪ ਲਈ ਪ੍ਰੋਗਰਾਮ ਕਾਫੀ ਵਿਵਸਤ ਹੈ। ਨਿਊਜ਼ੀਲੈਂਡ ਖਿਲਾਫ ਮੌਜੂਦਾ ਦੌਰੇ ਤੋਂ ਪਹਿਲਾਂ ਭਾਰਤ 24 ਫਰਵਰੀ ਤੋਂ ਆਸਟਰੇਲੀਆ ਖਿਲਾਫ ਪੰਜ ਵਨਡੇ ਦੀ ਮੇਜਬਾਨੀ ਕਰੇਗਾ ਅਤੇ ਇਸ ਦੇ ਤੁਰੰਤ ਬਾਅਦ ਆਈ.ਪੀ.ਐੱਲ. ਆਯੋਜਿਤ ਕੀਤਾ ਜਾਵੇਗਾ। ਭਾਰਤ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਖਿਲਾਫ ਸ਼ੁਰੂਆਤੀ ਮੈਚ 'ਚ ਜਿੱਤ ਦਰਜ਼ ਕਰ ਕੇ ਭਾਰਤ ਖਿਲਾਫ ਮੌਜੂਦਾ ਵਨਡੇ ਸੀਰੀਜ਼ 'ਚ 1-0 ਨਾਲ ਬੜਤ ਬਣਾ ਲਈ ਹੈ।
ਵਿਵਾਦ ਨੂੰ ਪਿੱਛੇ ਛੱਡ ਕੇ ਨਿਊਜ਼ੀਲੈਂਡ ਦੇ ਖਿਲਾਫ ਸਫਲਤਾ ਹਾਸਲ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ
NEXT STORY