ਸਪੋਰਟਸ ਡੈਸਕ— ਤਜਰਬੇਕਾਰ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਜੋੜੀਦਾਰ ਯੇਲੇਨਾ ਓਸਤਾਪੇਂਕੋ ਦੇ ਮੰਗਲਵਾਰ ਨੂੰ ਇੱਥੇ ਮਿਕਸਡ ਡਬਲਜ਼ 'ਚ ਬਾਹਰ ਹੋਣ ਦੇ ਨਾਲ ਭਾਰਤੀ ਧਾਕੜ ਦਾ ਆਖ਼ਰੀ ਆਸਟਰੇਲੀਆਈ ਓਪਨ 'ਚ ਸਫਰ ਵੀ ਖਤਮ ਹੋ ਗਿਆ। ਪੇਸ ਅਤੇ ਲਾਟਵੀਆ ਦੀ ਓਸਤਾਪੇਂਕੋ ਦੀ ਜੋੜੀ ਨੂੰ ਬ੍ਰਿਟੇਨ ਦੇ ਜੇਮੀ ਮੁਰੇ ਅਤੇ ਅਮਰੀਕਾ ਦੀ ਬੇਥਾਨੀ ਮਾਟਕੇ ਸੈਂਡਸ ਨੇ ਸਿੱਧੇ ਸੈੱਟਾਂ 'ਚ 6-2, 7-5 ਨਾਲ ਹਰਾਇਆ।
ਦੂਜੇ ਦੌਰ ਦਾ ਇਹ ਮੈਚ ਇਕ ਘੰਟੇ ਸੱਤ ਮਿੰਟ ਤਕ ਚਲਿਆ। ਪੇਸ ਨੇ ਸ਼ੁਰੂ 'ਚ ਹੀ ਐਲਾਨ ਕਰ ਦਿੱਤਾ ਸੀ ਕਿ 2020 ਪੇਸ਼ੇਵਰ ਸਰਕਟ 'ਚ ਇਹ ਉਨ੍ਹਾਂ ਦਾ ਆਖ਼ਰੀ ਸਾਲ ਹੋਵੇਗਾ। ਰੋਹਨ ਬੋਪੰਨਾ ਹੁਣ ਖ਼ਿਤਾਬ ਦੀ ਦੌੜ 'ਚ ਇਕੱਲੇ ਭਾਰਤੀ ਬਚੇ ਹਨ। ਇਹ 39 ਸਾਲਾ ਖਿਡਾਰੀ ਅਤੇ ਯੂਕ੍ਰੇਨ ਦੀ ਉਨ੍ਹਾਂ ਦੀ ਜੋੜੀਦਾਰ ਨਾਦੀਆ ਕਿਚਨੋਕ ਬੁੱਧਵਾਰ ਨੂੰ ਮਿਕਸਡ ਡਬਲਜ਼ ਕੁਆਰਟਰ ਫਾਈਨਲ 'ਚ ਨਿਕੋਲਾ ਮੇਕਟਿਚ ਅਤੇ ਬਾਰਬੋਰਾ ਕ੍ਰਾਈਜਕੋਵਾ ਨਾਲ ਭਿੜਨਗੇ।
ਆਪਣੇ ਡੈਬਿਊ ਮੈਚ ਦੇ ਪਹਿਲੇ ਹੀ ਓਵਰ ਵਿਚ ਹੈਟ੍ਰਿਕ ਲੈ ਕੇ ਇਸ ਭਾਰਤੀ ਗੇਂਦਬਾਜ਼ ਨੇ ਰਚਿਆ ਇਤਿਹਾਸ
NEXT STORY