ਨਵੀਂ ਦਿੱਲੀ— ਅਨੁਭਵੀ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਮਿਗੁਏਲ ਏਂਜਲ ਰੇਯੇਸ ਵਾਰੇਲਾ ਨਾਲ ਸਾਂਟੋ ਡੋਮਿੰਗੋ ਓਪਨ ਦਾ ਫਾਈਨਲ ਜਿੱਤ ਲਿਆ ਹੈ। ਜੋ ਮੌਜੂਦਾ ਸੈਸ਼ਨ ਦਾ ਉਸਦਾ ਦੂਜਾ ਖਿਤਾਬ ਹੈ। ਭਾਰਤੀ ਖਿਡਾਰੀ ਪੇਸ ਤੇ ਮੈਕਸੀਕੋ ਦੇ ਮਿਗੁਏਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਏਰੀਅਲ ਬੇਹਾਰ ਤੇ ਰੋਬਰਟੋ ਕਿਊਰੋਜ਼ ਦੀ ਜੋੜੀ ਖਿਲਾਫ ਪਹਿਲੇ ਸੈੱਟ 'ਚ ਪਿੱਛੜਣ ਮਗਰੋਂ ਵਾਪਸੀ ਕਰਦਿਆਂ 4-6, 6-3, 10-5 ਨਾਲ ਜਿੱਤ ਦਰਜ ਕੀਤੀ।
ਇਸ ਜਿੱਤ ਦੇ ਨਾਲ ਹੀ ਵਿਸ਼ਵ ਦਰਜਾਬੰਦੀ 'ਚ 69ਵੇਂ ਸਥਾਨ 'ਤੇ ਕਾਬਜ਼ ਪੇਸ ਨੇ 110 ਰੈਂਕਿੰਗ ਅੰਕ ਹਾਸਲ ਕੀਤਾ ਤੇ ਆਪਣੇ ਜੋੜੀਦਾਰ ਨਾਲ 7750 ਡਾਲਰ ਦੀ ਇਨਾਮੀ ਰਾਸ਼ੀ ਵੀ ਆਪਣੇ ਨਾਂ ਕੀਤੀ। 45 ਸਾਲ ਦੇ ਪੇਸ ਤੇ ਮਿਗੁਏਲ ਦੀ ਜੋੜੀ ਪਿਛਲੇ ਹਫਤੇ ਮਾਂਟਰੇ ਚੈਲੰਜਰ ਦੇ ਫਾਈਨਲ 'ਚ ਪਹੁੰਚੀ ਸੀ ਜਿਸ 'ਚ ਉਸ ਨੂੰ ਜੀਵਨ ਨੇਦੁੰਗਚੇਝਿਆਨ ਤੇ ਮਾਰਸ਼ੈਲੋ ਅਰੇਵਾਲੋਂ ਨੇ ਹਰਾਇਆ ਸੀ।
ਕੋਰਿਚ ਨੂੰ ਹਰਾ ਜੋਕੋਵਿਚ ਨੇ ਜਿੱਤਿਆ ਸ਼ੰਘਾਈ ਮਾਸਟਰਸ ਖਿਤਾਬ
NEXT STORY