ਬਿਊਨਸ ਆਇਰਸ— ਕਪਤਾਨ ਲਿਓਨਿਲ ਮੇਸੀ ਅਰਜਨਟੀਨਾ ਦੇ ਅਗਲੇ ਚਾਰ ਦੋਸਤਾਨਾ ਮੈਚਾਂ 'ਚ ਨਹੀਂ ਖੇਡਣਗੇ। ਸਥਾਨਕ ਮੀਡੀਆ ਦੀਆਂ ਖਬਰਾਂ 'ਚ ਇਹ ਦਾਅਵਾ ਕੀਤਾ ਗਿਆ ਹੈ। ਪੰਜ ਵਾਰ ਦੇ ਬੇਲੋਨ ਡੀਓਰ ਜੇਤੂ ਨੇ 2016 ਕੋਪਾ ਅਮਰੀਕਾ ਫਾਈਨਲ 'ਚ ਚਿਲੀ ਦੇ ਖਿਲਾਫ ਹਾਰ ਦੇ ਬਾਅਦ ਰਾਸ਼ਟਰੀ ਟੀਮ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਬਾਅਦ 'ਚ ਵਾਪਸੀ ਕਰਦੇ ਹੋਏ ਟੀਮ ਨੂੰ ਇਸ ਸਾਲ ਹੋਏ ਵਿਸ਼ਵ ਕੱਪ 'ਚ ਜਗ੍ਹਾ ਦਿਵਾਉਣ 'ਚ ਮਦਦ ਕੀਤੀ।
ਦੋ ਵਾਰ ਦਾ ਵਿਸ਼ਵ ਚੈਂਪੀਅਨ ਅਰਜਨਟੀਨਾ 7 ਸਤੰਬਰ ਨੂੰ ਲਾਸ ਏਂਜਲਸ 'ਚ ਗੁਆਟੇਮਾਲਾ ਅਤੇ ਚਾਰ ਦਿਨ ਬਾਅਦ ਨਿਊਯਾਰਕ 'ਚ ਕੋਲੰਬੀਆ ਨਾਲ ਭਿੜੇਗਾ। ਟੀਮ ਇਸ ਸਾਲ ਦੋ ਹੋਰ ਦੋਸਤਾਨਾ ਮੈਚ ਖੇਡੇਗੀ ਜਿਸ ਦੇ ਮੁਕਾਬਲੇਬਾਜ਼ਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਰਜਨਟੀਨਾ ਦੇ ਰੋਜ਼ਾਨਾ ਅਖ਼ਬਾਰ ਕਲੇਰਿਨ ਦੇ ਮੁਤਾਬਕ, ''ਮੇਸੀ ਇਸ ਸਾਲ ਟੀਮ ਨਾਲ ਨਹੀਂ ਜੁੜੇਗਾ ਅਤੇ ਉਸ ਦੇ ਭਵਿੱਖ ਨੂੰ ਲੈ ਕੇ ਸ਼ੱਕ ਵੀ ਹੈ।'' ਸਮਾਚਾਰ ਵੈੱਬਸਾਈਟ ਇੰਫੋਬੇ ਨੇ ਕਿਹਾ, ''ਉਹ ਆਰਾਮ ਕਰ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸੰਨਿਆਸ ਲੈ ਰਿਹਾ ਹੈ।''
ਸਾਬਕਾ ਕ੍ਰਿਕਟਰ ਕੁਮਾਰ ਸੰਗਕਾਰਾ ਨੇ ਕਿਹਾ, ਵਿਰਾਟ 'ਤੇ ਨਿਰਭਰ ਨਹੀਂ ਟੀਮ ਇੰਡੀਆ
NEXT STORY