ਨਵੀਂ ਦਿੱਲੀ- ਇਰਫਾਨ ਪਠਾਨ ਨੇ ਭਾਵੇਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਟੀ-20 ਕ੍ਰਿਕਟ 'ਚ ਉਸਦਾ ਜਲਵਾ ਅਜੇ ਵੀ ਕਾਇਮ ਹੈ। ਇਸ ਸਮੇਂ ਇਰਫਾਨ ਲੰਕਾ ਪ੍ਰੀਮੀਅਰ ਲੀਗ ਦਾ ਹਿੱਸਾ ਹੈ। ਲੰਕਾ ਪ੍ਰੀਮੀਅਰ ਲੀਗ 'ਚ ਇਰਫਾਨ ਕੈਂਡੀ ਟਸਕਰਸ ਦੀ ਟੀਮ ਵਲੋਂ ਖੇਡ ਰਹੇ ਹਨ। ਪਠਾਨ ਨੇ ਲੰਕਾ ਪ੍ਰੀਮੀਅਰ ਲੀਗ 'ਚ 19 ਗੇਂਦਾਂ 'ਤੇ 25 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 4 ਚੌਕੇ ਲਗਾਏ। ਇਸ ਦੌਰਾਨ ਉਨ੍ਹਾਂ ਨੇ ਟੀ-20 ਕ੍ਰਿਕਟ 'ਚ 2000 ਦੌੜਾਂ ਵੀ ਪੂਰੀਆਂ ਕੀਤੀਆਂ। ਅਜਿਹਾ ਕਰ ਇਰਫਾਨ ਟੀ-20 'ਚ 2000 ਦੌੜਾਂ ਤੇ 150 ਵਿਕਟਾਂ ਹਾਸਲ ਕਰਨ ਵਾਲੇ ਭਾਰਤ ਦੇ ਦੂਜੇ ਖਿਡਾਰੀ ਬਣ ਗਏ ਹਨ। ਇਰਫਾਨ ਤੋਂ ਪਹਿਲਾਂ ਅਜਿਹਾ ਕਾਰਨਾਮਾ ਸਿਰਫ ਰਵਿੰਦਰ ਜਡੇਜਾ ਨੇ ਕੀਤਾ ਹੈ। ਜਡੇਜਾ ਟੀ-20 ਕ੍ਰਿਕਟ 'ਚ 227 ਮੈਚਾਂ 'ਚ ਇਸ ਕਾਰਨਾਮਿਆਂ ਨੂੰ ਕਰਨ 'ਚ ਸਫਲ ਰਹੇ ਤਾਂ ਇਸ ਦੌਰਾਨ ਇਰਫਾਨ ਨੇ ਇਹ ਕਮਾਲ ਕੇਵਲ 180ਵੇਂ ਟੀ-20 ਮੈਚਾਂ 'ਚ ਕਰ ਦਿਖਾਇਆ ਹੈ। ਅਜਿਹੇ 'ਚ ਪਠਾਨ ਭਾਰਤ ਵਲੋਂ ਟੀ-20 ਕ੍ਰਿਕਟ 'ਚ 2000 ਦੌੜਾਂ ਤੇ 150 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਖਿਡਾਰੀ ਵੀ ਹਨ।
ਟੀ-20 ਕਰੀਅਰ 'ਚ ਜਡੇਜਾ ਨੇ ਹੁਣ ਤੱਕ 252 ਮੈਚ ਖੇਡੇ ਹਨ ਤੇ ਇਸ ਦੌਰਾਨ 2586 ਦੌੜਾਂ ਤੋਂ ਇਲਾਵਾ 164 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਦੂਜੇ ਪਾਸੇ ਇਰਫਾਨ ਪਠਾਨ ਨੇ ਆਪਣੇ ਟੀ-20 ਕਰੀਅਰ 'ਚ ਹੁਣ ਤੱਕ 180 ਮੈਚ ਖੇਡੇ ਹਨ, ਜਿਸ 'ਚ 2009 ਦੌੜਾਂ ਉਨ੍ਹਾਂ ਨੇ ਬੱਲੇ ਨਾਲ ਬਣਾਈਆਂ ਹਨ। ਇਸ ਤੋਂ ਇਲਾਵਾ 173 ਟੀ-20 ਵਿਕਟਾਂ ਆਪਣੇ ਨਾਂ ਕਰਨ 'ਚ ਸਫਲ ਰਹੇ ਹਨ। ਇਰਫਾਨ ਪਠਾਨ ਨੇ ਇਸ ਸਾਲ ਦੇ ਸ਼ੁਰੂਆਤ 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉੱਥੇ ਹੀ ਟੀ-20 ਖੇਡਦੇ ਰਹਿਣ ਦਾ ਫੈਸਲਾ ਕੀਤਾ। 2019 ਦੇ ਸ਼ੁਰੂਆਤ 'ਚ ਇਰਫਾਨ ਰੋਡ ਸੇਫਟੀ ਟੂਰਨਾਮੈਂਟ 'ਚ ਵੀ ਖੇਡਦੇ ਨਜ਼ਰ ਆਏ ਸਨ। ਕੋਰੋਨਾ ਵਾਇਰਸ ਕਾਰਨ ਰੋਡ ਸੇਫਟੀ ਟੂਰਨਾਮੈਂਟ ਨੂੰ ਰੱਦ ਕਰਨਾ ਪਿਆ ਸੀ।
ਨੋਟ- LPL 2020: ਪਠਾਨ ਦਾ ਧਮਾਕੇਦਾਰ ਰਿਕਾਰਡ, ਟੀ20 'ਚ ਬਣੇ ਭਾਰਤ ਦੇ ਦੂਜੇ ਖਿਡਾਰੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਅਮਨਦੀਪ WPGT 8ਵੇਂ ਦੌਰ ਦੀ ਬਣੀ ਚੈਂਪੀਅਨ, ਸਹਰ ਦੂਜੇ ਸਥਾਨ 'ਤੇ
NEXT STORY