ਚੇਨਈ— ਆਈ.ਪੀ.ਐੱਲ. 2019 ਦੇ ਸੀਜ਼ਨ 'ਚ ਇਕ ਵਾਰ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਤਜਰਬੇ ਦਾ ਨਮੂਨਾ ਪੇਸ਼ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਿੱਲੀ ਕੈਪੀਟਲਸ ਨੂੰ ਹਰਾਉਣ ਦੇ ਬਾਅਦ ਕਿਹਾ ਕਿ 'ਥਾਲਾ' ਉਨ੍ਹਾਂ ਲਈ ਖ਼ਾਸ ਨਾਂਂ ਹੈ। ਲੀਗ 'ਚ ਚੋਟੀ ਦੇ ਸਥਾਨ 'ਤੇ ਕਾਬਜ਼ ਹੋਣ ਲਈ ਅਹਿਮ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਧੋਨੀ ਨੇ ਕਿਹਾ, ''ਮੈਂ ਗੇਂਦ ਨੂੰ ਚੰਗੀ ਤਰਾਂ ਦੇਖਿਆ ਅਤੇ ਸ਼ਾਟ ਲਗਾਏ। ਆਖ਼ਰੀ ਓਵਰ 'ਚ ਤੁਸੀਂ ਹਰ ਗੇਂਦ 'ਤੇ ਬੱਲਾ ਚਲਾਉਣ ਲਈ ਤਿਆਰ ਹੁੰਦੇ ਹੋ।
ਆਖ਼ਰੀ ਓਵਰ 'ਚ ਸਟ੍ਰਾਈਕ ਬਦਲਣ 'ਤੇ ਉਨ੍ਹਾਂ ਕਿਹਾ, ''ਰਿਸ਼ਭ ਪੰਤ ਨੇ ਗਲਵਸ ਨਹੀਂ ਉਤਾਰੇ ਸਨ ਜਿਸ ਦੀ ਵਜ੍ਹਾ ਨਾਲ ਮੈਨੂੰ ਬਾਈ ਚੁਰਾਉਣ 'ਚ ਆਸਾਨੀ ਰਹੀ। ਜਦੋਂ ਅਸੀਂ ਗੇਂਦਬਾਜ਼ੀ ਕਰਨ ਉਤਰੇ ਤਾਂ ਸ਼ੁਰੂਆਤ 'ਚ ਹਰਭਜਨ ਸਿੰਘ ਨੂੰ ਪਿੱਚ ਤੋਂ ਖਾਸ ਮਦਦ ਨਹੀਂ ਮਿਲ ਰਹੀ ਸੀ ਪਰ ਦਿੱਲੀ ਲਗਾਤਾਰ ਵਿਕਟ ਗੁਆਉਂਦੀ ਗਈ ਅਤੇ ਬਾਅਦ 'ਚ ਪਿੱਚ ਹੌਲੀ ਹੋ ਗਈ ਜਿਸ ਨਾਲ ਸਪਿਨਰਾਂ ਨੂੰ ਵੱਧ ਮਦਦ ਮਿਲੀ।''ਥਾਲਾ ਦੇ ਨਾਂ ਨਾਲ ਮਸ਼ਹੂਰ ਧੋਨੀ ਨੇ ਕਿਹਾ, ''ਮੈਂ ਹਮੇਸ਼ਾ ਕਹਿੰਦਾ ਹਾਂ ਕਿ ਅਜਿਹਾ ਉਪ ਨਾਂ ਹਾਸਲ ਕਰਨਾ ਬੇਹੱਦ ਖ਼ਾਸ ਅਹਿਸਾਸ ਹੈ। ਇਹ ਬਹੁਤ ਵੱਡਾ ਨਾਂ ਹੈ ਜੋ ਪ੍ਰਸ਼ੰਸਕਾਂ ਨੇ ਮੈਨੂੰ ਦਿੱਤਾ ਹੈ। ਤਾਮਿਲਨਾਡੂ ਦੇ ਲੋਕ ਮੈਨੂੰ ਮੇਰੇ ਨਾਂ ਨਾਲ ਨਹੀਂ ਸਗੋਂ ਥਾਲਾ ਦੇ ਨਾਂ ਨਾਲ ਬੁਲਾਉਂਦੇ ਹਨ।'' ਉਨ੍ਹਾਂ ਨੇ ਮੈਨੂੰ ਅਤੇ ਟੀਮ ਨੂੰ ਬਹੁਤ ਪਿਆਰ ਦਿੱਤਾ ਹੈ।''
ਵਿਸ਼ਵ ਕੱਪ ਤੋਂ ਪਹਿਲਾਂ ਰਬਾਡਾ ਦੀ ਕਮਰ ਵਿਚ ਪਰੇਸ਼ਾਨੀ ਚਿੰਤਾ ਦਾ ਵਿਸ਼ਾ
NEXT STORY