ਜਲੰਧਰ : ਡਬਲਯੂ. ਡਬਲਯੂ. ਈ. ਪ੍ਰਸ਼ੰਸਕਾਂ ਲਈ ਇਕ ਚੰਗੀ ਖਬਰ ਆ ਰਹੀ ਹੈ। ਦੁਨੀਆ ਦੀਆਂ ਖੂਬਸੂਰਤ ਬਾਡੀ ਬਿਲਡਰਜ਼ 'ਚੋਂ ਇਕ ਕੈਟੇਲਿਨ ਨੇ ਡਬਲਯੂ. ਡਬਲਯੂ. ਈ. ਵਿਚ ਵਾਪਸੀ ਦਾ ਮਨ ਬਣਾ ਲਿਆ ਹੈ। ਕੈਟੇਲਿਨ ਨੇ ਹਾਲਾਂਕਿ 2014 'ਚ ਡਬਲਯੂ. ਡਬਲਯੂ. ਈ. ਤੋਂ ਸੰਨਿਆਸ ਲੈ ਲਿਆ ਸੀ ਪਰ ਉਹ ਹੁਣ ਡਬਲਯੂ. ਡਬਲਯੂ. ਈ. ਦੇ 'ਹੀ ਮੇ ਯੰਗ ਕਲਾਸਿਕ ਟੂਰਨਾਮੈਂਟ' ਵਿਚ ਵਾਪਸੀ ਕਰੇਗੀ। ਡਬਲਯੂ. ਡਬਲਯੂ. ਈ. ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਟ੍ਰਿਪਲ ਐੱਚ ਨੇ ਵੀ ਇਸ ਸਬੰਧੀ ਟਵਿਟਰ 'ਤੇ ਪੋਸਟ ਕਰ ਕੇ ਇਨ੍ਹਾਂ ਖਬਰਾਂ 'ਤੇ ਮੋਹਰ ਲਾ ਦਿੱਤੀ ਹੈ।
ਕੈਟੇਲਿਨ ਸਭ ਤੋਂ ਪਹਿਲਾਂ ਉਦੋਂ ਚਰਚਾ 'ਚ ਆਈ ਸੀ, ਜਦੋਂ ਉਸ ਨੂੰ 2010 'ਚ ਐੱਨ. ਐਕਸ. ਟੀ. 'ਚ ਦੇਖਿਆ ਗਿਆ ਸੀ। ਉਸ ਨੇ ਤਿੰਨ ਸੈਸ਼ਨਾਂ 'ਚ ਜਿੱਤ ਦਰਜ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਜਨਵਰੀ 2013 'ਚ 'ਰਾਅ' ਦੀ 20ਵੀਂ ਵਰ੍ਹੇਗੰਢ 'ਤੇ ਜਦੋਂ ਉਸ ਨੇ ਡਿਵਾਸ ਚੈਂਪੀਅਨਸ਼ਿਪ ਜਿੱਤੀ ਤਾਂ ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 'ਤੇ ਸੀ। ਕੈਟੇਲਿਨ ਦੇ ਨਾਂ 'ਤੇ ਰਿਕਾਰਡ 153 ਦਿਨਾਂ ਤਕ ਬੈਲਟ ਰਹੀ।
ਬੈਲਨ ਡੀ ਓਰ ਦੀ ਰੇਸ 'ਚ ਪਛੜਿਆ ਮੇਸੀ
NEXT STORY