ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 2027 ਦੇ ਆਗਾਜ਼ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖਿਡਾਰੀਆਂ ਦੀ ਇੱਕ ਵੱਡੀ ਟਰੇਡ ਡੀਲ ਪੂਰੀ ਹੋਈ ਹੈ। ਦੋਵਾਂ ਫ੍ਰੈਂਚਾਈਜ਼ੀਆਂ ਵਿਚਾਲੇ ਚਾਰ ਖਿਡਾਰੀਆਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਇਸ ਸਮਝੌਤੇ ਤਹਿਤ ਇੰਗਲੈਂਡ ਦੇ ਵਿਸਫੋਟਕ ਆਲਰਾਊਂਡਰ ਲੀਆਮ ਲਿਵਿੰਗਸਟੋਨ ਅਤੇ ਆਸਟ੍ਰੇਲੀਆ ਦੇ ਜੈਕ ਐਡਵਰਡਜ਼ ਚੇਨਈ ਸੁਪਰ ਕਿੰਗਜ਼ ਨਾਲ ਜੁੜ ਗਏ ਹਨ, ਜਦਕਿ ਭਾਰਤੀ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਆਸਟ੍ਰੇਲੀਆਈ ਪੇਸਰ ਨਾਥਨ ਐਲਿਸ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿੱਚ ਸ਼ਾਮਲ ਹੋਏ ਹਨ।
ਸੀ.ਐੱਸ.ਕੇ. ਵਿੱਚ ਸ਼ਾਮਲ ਹੋਏ ਲਿਵਿੰਗਸਟੋਨ ਅਤੇ ਐਡਵਰਡਜ਼
ਇਸ ਟਰੇਡ ਡੀਲ ਵਿੱਚ ਸਭ ਤੋਂ ਚਰਚਿਤ ਨਾਂ ਲੀਆਮ ਲਿਵਿੰਗਸਟੋਨ ਦਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਨੇ ਉਨ੍ਹਾਂ ਨੂੰ ਪਹਿਲਾਂ 13 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ, ਪਰ ਹੁਣ ਉਹ 6 ਕਰੋੜ ਰੁਪਏ ਦੀ ਘਟਾਈ ਗਈ ਫ਼ੀਸ 'ਤੇ ਚੇਨਈ ਸੁਪਰ ਕਿੰਗਜ਼ ਵਿੱਚ ਸ਼ਾਮਲ ਹੋਏ ਹਨ। ਸੀ.ਐੱਸ.ਕੇ. ਨੂੰ ਉਨ੍ਹਾਂ ਤੋਂ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਵਿੱਚ ਵੀ ਚੰਗੇ ਵਿਕਲਪ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ੀ ਆਲਰਾਊਂਡਰ ਜੈਕ ਐਡਵਰਡਜ਼ 3 ਕਰੋੜ ਰੁਪਏ ਦੀ ਆਪਣੀ ਮੌਜੂਦਾ ਫ਼ੀਸ 'ਤੇ ਚੇਨਈ ਟੀਮ ਦਾ ਹਿੱਸਾ ਬਣੇ ਹਨ।
ਹੈਦਰਾਬਾਦ ਨੇ ਤੇਜ਼ ਗੇਂਦਬਾਜ਼ੀ ਹਮਲਾਵਰਤਾ ਕੀਤੀ ਮਜ਼ਬੂਤ
ਦੂਜੇ ਪਾਸੇ, ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਪੇਸ ਅਟੈਕ ਨੂੰ ਮਜ਼ਬੂਤੀ ਦੇਣ ਲਈ ਖਲੀਲ ਅਹਿਮਦ (4.8 ਕਰੋੜ ਰੁਪਏ) ਅਤੇ ਨਾਥਨ ਐਲਿਸ (2 ਕਰੋੜ ਰੁਪਏ) ਨੂੰ ਸ਼ਾਮਲ ਕੀਤਾ ਹੈ। ਖਲੀਲ ਅਹਿਮਦ ਇਸ ਤੋਂ ਪਹਿਲਾਂ 2018 ਤੋਂ 2021 ਤੱਕ ਵੀ ਹੈਦਰਾਬਾਦ ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ ਆਈ.ਪੀ.ਐੱਲ. 2025 ਵਿੱਚ ਚੇਨਈ ਲਈ 14 ਮੈਚਾਂ ਵਿੱਚ 15 ਵਿਕਟਾਂ ਹਾਸਲ ਕੀਤੀਆਂ ਸਨ, ਪਰ 2026 ਵਿੱਚ ਸੱਟ ਕਾਰਨ ਉਹ ਮਾਤਰ 5 ਮੈਚ ਹੀ ਖੇਡ ਸਕੇ ਸਨ। ਆਸਟ੍ਰੇਲੀਆ ਦੇ ਨਾਥਨ ਐਲਿਸ ਆਪਣੀ ਵੇਰੀਏਸ਼ਨ ਅਤੇ ਡੈੱਥ ਓਵਰਾਂ ਵਿੱਚ ਪ੍ਰਭਾਵਸ਼ਾਲੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ, ਜਿਸ ਨਾਲ ਹੈਦਰਾਬਾਦ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਸਾਬਕਾ ਹਾਕੀ ਖਿਡਾਰੀ MM ਸੋਮੱਯਾ ਦੇ ਘਰੋਂ 1980 ਓਲੰਪਿਕ ਦਾ ਸੋਨ ਤਗਮਾ ਅਤੇ ਹੋਰ ਮੈਡਲ ਚੋਰੀ
NEXT STORY