ਦੁਬਈ— ਪਾਕਿਸਤਾਨ ਖਿਲਾਫ ਮਨੀਸ਼ ਪਾਂਡੇ ਨੂੰ ਭਾਰਤ ਦੇ ਆਖਰੀ ਇਕ ਰੋਜ਼ਾ 'ਚ ਤਾਂ ਮੌਕਾ ਨਹੀਂ ਮਿਲਿਆ ਪਰ ਉਸ ਨੇ ਸਬਟੀਚਿਊਟ ਦੇ ਤੌਰ 'ਤੇ ਅਜਿਹੀ ਕੈਚ ਕੀਤੀ ਜੋ ਯਾਦਗਾਰ ਸਾਬਤ ਹੋਈ। ਇਹ ਕੈਚ ਅਜਿਹੇ ਖਿਡਾਰੀ ਦੀ ਨਹੀਂ ਜਦਕਿ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿੰਮਦ (6) ਦੀ ਸੀ। ਜਿਸ ਦੌਰਾਨ 96 ਦੇ ਸਕੋਰ 'ਤੇ ਪਾਕਿਸਤਾਨ ਦੀ ਚੌਥੀ ਵਿਕਟ ਡਿੱਗੀ। ਜਿਸ ਤੋਂ ਬਾਅਦ ਟੀਮ ਨੇ ਲਗਾਤਾਰ ਅੰਤਰਾਲ 'ਤੇ ਵਿਕਟਾਂ ਗੁਆਈਆਂ।
ਦਰਅਸਲ ਦੁਬਈ 'ਚ ਏਸ਼ੀਆ ਕੱਪ ਦੇ ਹਾਈ ਵੋਲਟੇਜ਼ ਮੈਚ ਦੇ 25ਵੇਂ ਓਵਰ 'ਚ ਕੇਦਾਰ ਯਾਦਵ ਦੀ ਆਖਰੀ ਗੇਂਦ ਨੂੰ ਸਰਫਰਾਜ਼ ਨੇ ਲੇਗ ਆਨ ਦੇ ਉੱਪਰ ਦੀ ਮਾਰਨੀ ਦੀ ਕੋਸ਼ਿਸ਼ ਕੀਤੀ ਪਰ ਚੌਕੱਨੇ ਮਨੀਸ਼ ਪਾਂਡੇ ਨੇ ਕਾਫੀ ਫੁਰਤੀ ਦਿਖਾਉਂਦੇ ਹੋਏ ਸ਼ਾਨਦਾਰ ਕੈਚ ਕਰ ਲਈ।
https://twitter.com/i_nemo_/status/1042418465640898561
ਮਨੀਸ਼ ਪਾਂਡੇ ਕਾਫੀ ਤੇਜ਼ ਆਪਣੇ ਸੱਜੇ ਪਾਸੇ ਭੱਜੇ ਅਤੇ ਉਨ੍ਹਾਂ ਨੇ ਹਵਾ 'ਚ ਗੇਂਦ ਨੂੰ ਫੜਿਆ। ਉਹ ਖੁਦ ਬਾਊਂਡਰੀ ਦੇ ਪਾਰ ਚਲੇ ਗਏ, ਪਰ ਗੇਂਦ ਨੂੰ ਮੈਦਾਨ 'ਚ ਉਛਾਲ ਦਿੱਤਾ ਅਤੇ ਅੰਦਰ ਆ ਕੇ ਆਸਾਨੀ ਨਾਲ ਦੋਬਾਰਾ ਕੈਚ ਕਰ ਲਈ।
ਸਰਫਰਾਜ਼ ਸਿਰਫ 12 ਗੇਂਦਾਂ ਹੀ ਖੇਡ ਸਕੇ ਅਤੇ 6 ਦੌੜਾਂ ਬਣਾ ਕੇ ਪਵੇਲੀਅਨ ਵਾਪਸ ਚਲੇ ਗਏ। ਮਨੀਸ਼ ਪਾਂਡੇ ਉਸ ਸਮੇਂ ਮੈਦਾਨ 'ਤੇ ਫਿਲਡਿੰਗ ਲਈ ਆਏ ਸਨ ਜਦੋਂ 18ਵੇਂ ਓਵਰ 'ਚ ਹਾਰਦਿਕ ਪੰਡਯਾ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ।
ਗੇਂਦਬਾਜ਼ੀ ਦੌਰਾਨ ਪੰਡਯਾ ਹੋਇਆ ਜ਼ਖਮੀ, ਲੈ ਕੇ ਜਾਣਾ ਪਿਆ ਮੈਦਾਨ ਤੋਂ ਬਾਹਰ
NEXT STORY